ਵਿਕਟੋਰੀਆ ਵਿੱਚ ਦਰਜ ਹੋਏ 11 ਕਰੋਨਾ ਦੇ ਨਵੇਂ ਮਾਮਲੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ 24 ਘੰਟਿਆਂ ਦੌਰਾਨ (ਐਤਵਾਰ ਦੀ ਅੱਧੀ ਰਾਤ ਤੱਕ) ਵਿਕਟੋਰੀਆ ਅੰਦਰ ਕਰੋਨਾ ਦੇ ਕੁੱਲ 11 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ 2 ਉਹ ਮਾਮਲੇ ਵੀ ਸ਼ਾਮਿਲ ਹਨ ਜੋ ਕਿ ਮੈਲਬੋਰਨ ਦੇ ਆਰਕੇਅਰ ਏਜਡ ਕੇਅਰ ਵਿਚੋਂ ਹਨ ਅਤੇ ਇਨ੍ਹਾਂ ਦੇ ਆਂਕੜੇ ਐਤਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਸਨ। ਅਤੇ ਇਸੇ ਦੌਰਾਨ ਰਾਜ ਭਰ ਵਿੱਚ 25,000 ਦੇ ਕਰੀਬ ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਉਪਰੋਕਤ 9 ਦੀ ਜਾਂਚ ਚੱਲ ਰਹੀ ਹੈ ਅਤੇ ਇਨ੍ਹਾਂ ਦੇ ਸ੍ਰੋਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਪਾ ਵੇਰੀਐਂਟ ਨਾਲ ਸਬੰਧਤ ਹਨ ਅਤੇ ਜਾਂ ਫੇਰ ਡੈਲਟਾ ਨਾਲ।
ਹੁਣ ਤੱਕ ਡੈਲਟਾ ਵੇਰੀਐਂਟ ਦੇ 10 ਮਾਮਲੇ ਦਰਜ ਹੋ ਚੁਕੇ ਹਨ ਜਦੋਂ ਕਿ ਪਹਿਲੇ ਮਾਮਲਿਆਂ ਦੇ ਸ੍ਰੋਤਾਂ ਦਾ ਅਜੇ ਵੀ ਪਤਾ ਲਗਾਇਆ ਨਹੀਂ ਜਾ ਸਕਿਆ।
ਨਵੀਆਂ ਸ਼ੱਕੀ ਥਾਂਵਾਂ ਦੀ ਸੂਚੀ ਵੀ ਲਗਾਤਾਰ ਅਪਡੇਟ ਕਰਕੇ ਜਾਰੀ ਕੀਤੀ ਜਾ ਰਹੀ ਹੈ ਅਤੇ ਬੀਤੀ ਰਾਤ ਜਾਰੀ ਕੀਤੀ ਗਈ ਸੂਚੀ https://www.coronavirus.vic.gov.au/exposure-sites ਉਪਰ ਵਿਜ਼ਿਟ ਕਰਕੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।