ਕਲਮਕਾਰ ਕੁਲਦੀਪ ਸਿੰਘ ਸੂਰੀ ਦਾ ਦੇਹਾਂਤ

ਪੰਜਾਬੀ ਨਾਵਲ ਦੇ ਪਿਤਾਮਾ ਤੇ ਕਵੀ ਸਵਰਗੀ ਨਾਨਕ ਸਿੰਘ ਦੇ ਬੇਟੇ ਤੇ ਇਪਟਾ ਦੇ ਮੁੱਢਲੇ ਕਾਰਕੁਨ ਕੰਵਜੀਤ ਸਿੰਘ ਸੂਰੀ ਦੇ ਵੱਡੇ ਭਰਾ ਚਾਰ ਨਾਵਲ ‘ਜੰਗਲ ਦੇ ਜਾਏ’, ‘ਕਾਲਾ ਸੋਨਾ’, ‘ਭਾਈ ਮਰਦਾਨਾ’ ਅਤੇ ‘ਸਵਰਗ ਨੂੰ ਗ੍ਰਹਿਣ ਦੇ ਲੇਖਕ ਕੁਲਦੀਪ ਸਿੰਘ (91) ਦਾ ਦੇਹਾਂਤ ਹੋ ਗਿਆ। ਉਹ ਕਈ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਨਾਲ ਵੀ ਜੁੜੇ ਰਹੇ।ਅਤੇ ਹਿੰਦੀ ਸਪਤਾਹਿਕ ਰਸਾਲੇ ‘ਸੂਰੀਯਾ ਊਦੈ’ ਦੇ ਮੁੱਖ ਸੰਪਾਦਕ ਵੀ ਰਹੇ।ਅੰਮ੍ਰਿਤਸਰ ਰਹਿੰਦੇ ਨਾਨਕ ਸਿੰਘ ਹੋਰੀਂ ਆਪਣੇ ਹਰ ਬੱਚੇ ਦੇ ਜਨਮ ਤੋਂ ਬਾਅਦ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਜਾਂਦੇ ਅਤੇ ਬੱਚੇ ਤਾਂ ਨਾਮ ਦਾ ਪਹਿਲਾਂ ਅੱਖਰ ਵੀ ਕਢਵਾਉਂਦੇ, ਹਰ ਬੱਚੇ ਦੇ ਨਾਂ ਦਾ ਪਹਿਲਾ ਅੱਖਰ ‘ਕ’ ਨਿਕਲਦਾ ਅਤੇ ਭਰਾਵਾਂ ਦੇ ਨਾਂ ਕੁਲਬੀਰ ਸਿੰਘ, ਕਰਤਾਰ ਸਿੰਘ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਤੇ ਕੁਲਵੰਤ ਸਿੰਘ ਰੱਖੇ ਗਏ।
ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਸਰਘੀ ਕਲਾ ਕੇਂਦਰ ਦੇ ਰੰਗਕਰਮੀ ਰੰਜੀਵਨ ਸਿੰਘ ਅਤੇ ਸੰਜੀਵ ਦੀਵਾਨ ‘ਕੁੱਕੂ’ ਨੇ ਕੰਵਲਜੀਤ ਸਿੰਘ ਸੂਰੀ ਅਤੇ ਉਨਾਂ ਦੇ ਪ੍ਰੀਵਾਰ ਨਾਲ ਦੁੱਖ ਦੀ ਘੜੀ ਸ਼ਾਮਿਲ ਹੁੰਦੇ ਕਿਹਾ ਕਿ ਕੁਲਦੀਪ ਸਿੰਘ ਸੂਰੀ ਹੋਰਾਂ ਦੇ ਵਿਛੌੜੇ ਨਾਲ ਜਿੱਥੇ ਪ੍ਰੀਵਾਰ ਨੂੰ ਘਾਟਾ ਪਿਆ ਹੈ, ਉਥੇ ਹੀ ਸਾਹਿਤ ਖੇਤਰ ਵਿਚ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।