ਭਾਰਤੀ ਕੌਂਸਲੇਟ ਜਨਰਲ ਵੱਲੋਂ ਔਨਲਾਈਨ ਯੋਗਾ ਸੈਸ਼ਨ 6 ਜੂਨ ਨੂੰ

ਸਰੀ -ਸੱਤਵਾਂ ਯੋਗਾ ਅੰਤਰ ਰਾਸ਼ਟਰੀ ਦਿਵਸ – 2021 ਭਾਰਤ ਵਿੱਚ ਅਤੇ ਪੂਰੇ ਵਿਸ਼ਵ ਵਿੱਚ 21 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਔਨਲਾਈਨ ਯੋਗਾ ਸੈਸ਼ਨ ਕਰਵਾਏ ਜਾ ਰਹੇ ਹਨ। ਇਨ੍ਹਾਂ ਸੈਸ਼ਨਾਂ ਵਿਚ ਮਾਹਰ ਯੋਗਾ ਗੁਰੂਆਂ ਅਤੇ ਯੋਗਾ ਅਧਿਆਪਕਾਂ ਵੱਲੋਂ ਯੋਗਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਅਤੇ ਯੋਗ ਅਭਿਆਸ ਕਰਵਾਇਆ ਜਾਵੇਗਾ।

ਇਸ ਲੜੀ ਤਹਿਤ ਅਗਲਾ ਔਨਲਾਈਨ ਯੋਗਾ ਸੈਸ਼ਨ 6 ਜੂਨ ਐਤਵਾਰ ਨੂੰ ਸਵੇਰੇ 9 ਵਜੇ (ਸਥਾਨਕ ਸਮੇਂ ਮੁਤਾਬਿਕ) ਯੋਗਾ ਅਧਿਆਪਕ ਡਾ. ਸੁਮਨ ਕੌਲੀਪਾਰਾ ਵੱਲੋਂ ਪੇਸ਼ ਕੀਤਾ ਜਾਵੇਗਾ। ਕੌਂਸਲੇਟ ਜਨਰਲ ਆਫ ਇੰਡੀਆ ਦੇ ਫੇਸਬੁੱਕ ਪੇਜ ‘ਤੇ ਇਹ ਯੋਗਾ ਸੈਸ਼ਨ ਲਾਈਵ ਹੋਵੇਗਾ ਅਤੇ ਚਾਹਵਾਨ ਲੋਕ https: //www.facebook.com/cgivancouver/. ਤੇ ਕਲਿੱਕ ਕਰ ਕੇ ਇਸ ਦਾ ਲਾਭ ਉਠਾ ਸਕਦੇ ਹਨ।

(ਹਰਦਮ ਮਾਨ) +1 604 308 6663
 maanbabushahi@gmail.com