ਨਿਊ ਸਾਊਥ ਵੇਲਜ਼ ਵਿਚਲੇ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੇ ਚੀਫ ਮੈਜਿਸਟ੍ਰੇਟ ਦੀ ਸੇਵਾਮੁਕਤੀ ਦਾ ਐਲਾਨ

ਰਾਜ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ, ਰਾਜ ਦੇ ਲੋਕਲ ਕੋਰਟ ਵਿਚਲੇ ਸਭ ਤੋਂ ਜ਼ਿਆਦਾ ਸਾਲਾਂ (33) ਵਾਸਤੇ ਸੇਵਾ ਨਿਭਾਉਣ ਵਾਲੇ ਚੀਮ ਮੈਜਿਸਟ੍ਰੇਟ ਮਾਣਯੋਗ ਜੱਜ ਗ੍ਰੈਮੀ ਹੈਨਸਨ ਏ.ਐਮ. ਦੀ ਸੇਵਾ ਮੁੱਕਤੀ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਮਾਣਯੋਗ ਸ੍ਰੀ ਗ੍ਰੈਮੀ ਹੈਨਸਨ ਨੇ ਆਪਣੇ ਕਾਰਜਕਾਲ ਦੌਰਾਨ, ਨਿਆਂਪਾਲਿਕ ਵਿੱਚ ਹਰ ਪੱਖ ਤੋਂ ਬਿਹਤਰੀਨ ਭੂਮਿਕਾਵਾਂ ਨਿਭਾਈਆਂ ਅਤੇ ਅਜਿਹੇ ਮਾਅਰਕੇ ਮਾਰੇ ਜਿਸਨੂੰ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ। ਇਨ੍ਹਾਂ ਵਿੱਚ ਆਡਿਓ-ਵਿਜ਼ੁਅਲ ਲਿੰਕ ਆਦਿ ਦੇ ਨਾਲ ਨਾਲ ਕਈ ਅਜਿਹੇ ਮੁਕੱਦਮੇ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਿ ਮਾਣਯੋਗ ਜੱਜ ਸਾਹਿਬਾਨ ਨੇ ਉਨ੍ਹਾਂ ਦੀ ਮਹੱਤਤਾ ਜਾਂ ਵਕਤ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਉਨ੍ਹਾਂ ਦੀ ਸੁਣਵਾਈ ਵੀ ਅੱਗੇ ਪਿੱਛੇ ਕੀਤੀ ਅਤੇ ਜ਼ਰੂਰੀ ਮੁਕੱਦਮਿਆਂ ਨੂੰ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਸੁਣਵਾਈ ਅਤੇ ਫ਼ੈਸਲੇ ਵੀ ਕੀਤੇ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਅਦਾਲਤਾਂ ਵਿੱਚ ਜੱਜਾਂ ਦੇ ਅਹੁਦਿਆਂ ਉਪਰ ਮਹਿਲਾਵਾਂ ਨੂੰ ਬਰਾਬਰਤਾ ਦੀ ਦਰ ਵੀ ਮਿਲੀ ਅਤੇ ਇਹ ਦਰ ਉਨ੍ਹਾਂ ਨੇ 49.6% ਤੱਕ ਕਾਇਮ ਕੀਤੀ।
ਉਨ੍ਹਾਂ ਨੇ ਲੋਕਲ ਕੋਰਟ ਦੀਆਂ ਸੁਣਵਾਈਆਂ ਆਦਿ ਉਪਰ 2017 ਵਿੱਚ ਇੱਕ ਟੀ.ਵੀ. ਪ੍ਰੋਗਰਾਮ ਦੀਆਂ 10 ਕਿਸ਼ਤਾਂ ਵਿੱਚ ਵੀ ਭਾਗ ਲਿਆ ਅਤੇ ਲੋਕਾਂ ਨੇ ਇਸ ਸੀਰੀਜ਼ ਨੂੰ ਭਰਪੂਰ ਮਾਣ ਸਤਿਕਾਰ ਵੀ ਦਿੱਤਾ।
ਉਹ 1988 ਵਿੱਚ ਮਾਣਯੋਗ ਜੱਜ ਦੇ ਅਹੁਦੇ ਉਪਰ ਬਿਰਾਜੇ ਸਨ ਅਤੇ ਫੇਰ 1994 ਵਿੱਚ ਵਧੀਕ ਚੀਫ ਮੈਜਿਸਟ੍ਰੇਟ ਦੀ ਭੂਮਿਕਾ ਵਿੱਚ ਆਏ ਅਤੇ ਫੇਰ ਲੋਕਲ ਕੋਰਟ ਵਿੱਚ 2006 ਨੂੰ ਚੀਫ ਮੈਜਿਸਟ੍ਰੇਟ ਬਣੇ ਅਤੇ ਜ਼ਿਲ੍ਹਾ ਅਦਾਲਤ ਵਿੱਚ 2010 ਨੂੰ ਉਨ੍ਹਾਂ ਨੂੰ ਮਾਣਯੋਗ ਜੱਜ ਦੀ ਭੂਮਿਕਾ ਸੌਂਪੀ ਗਈ ਸੀ।
ਮਾਣਯੋਗ ਜੱਜ ਸ੍ਰੀ ਹੈਨਸਨ ਹੁਣ ਚੀਮ ਮੈਜਿਸਟ੍ਰੇਟ ਅਤੇ ਰਾਜ ਦੇ ਜੁਡੀਸ਼ਲ ਕਮਿਸ਼ਨ ਦੇ ਮੈਂਬਰ ਦੇ ਅਹੁਦੇ ਤੋਂ ਇਸੇ ਸਾਲ ਅਗਸਤ ਦੇ ਮਹੀਨੇ ਦੀ 27 ਤਾਰੀਖ ਨੂੰ ਸੇਵਾ-ਮੁੱਕਤ ਹੋਣਗੇ।