ਆਸਟ੍ਰੇਲੀਆ ਵਿੱਚ ਝੋਨੇ ਦੀ ਭਰਪੂਰ ਫ਼ਸਲ ਦੀ ਉਮੀਦ ਪਰ ਨਾਲ ਹੀ ਚੂਹਿਆਂ ਦੇ ਹਮਲੇ ਨੇ ਪਾਇਆ ਵਖ਼ਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਕਿਸਾਨ ਭਾਵੇਂ ਇਸ ਸੀਜ਼ਨ ਦੀ ਝੋਨੇ ਦੀ ਭਰਪੂਰ ਫਸਲ ਹੋਣ ਦਾ ਆਨੰਦ ਮਾਣ ਰਹੇ ਹਨ ਪਰੰਤੂ ਇਹ ਵੀ ਸੱਚ ਹੈ ਕਿ ਇਸੇ ਸਮੇਂ ਹੋਏ ਚੂਹਿਆਂ ਦੇ ਹਮਲੇ ਅਤੇ ਪੇਲਗ ਦੀ ਬਿਮਾਰੀ ਨੇ ਹਰ ਕਿਸੇ ਨੂੰ ਵਖ਼ਤ ਪਾਇਆ ਹੋਇਆ ਹੈ।
ਰਿਵਰਿਨਾ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਾਫੀ ਸਮਾਂ ਸੋਕੇ ਦੀ ਮਾਰ ਤੋਂ ਬਾਅਦ ਬੀਤੇ ਸਾਲ ਹੋਈ ਚੰਗੀ ਬਾਰਿਸ਼ ਕਾਰਨ ਇਸ ਫ਼ਸਲ ਵਿੱਚ 10 ਗੁਣਾ ਇਜ਼ਾਫ਼ੇ ਦੀ ਉਮੀਦ ਹੈ ਪਰੰਤੂ ਚੂਹਿਆਂ ਦੀ ਸਮੱਸਿਆ ਕਾਰਨ ਬਹੁਤ ਸਾੀ ਫ਼ਸਲ ਦੇ ਬਰਬਾਦ ਹੋ ਜਾਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਚੂਹੇ ਸਿਰਫ ਝੋਨੇ ਨੂੰ ਹੀ ਬਰਬਾਦ ਨਹੀਂ ਕਰ ਰਹੇ ਸਗੋਂ ਇਸ ਸਾਲ ਦੀਆਂ ਹੋਰ ਫਸਲਾਂ ਅਤੇ ਦਾਣਿਆਂ ਨੂੰ ਵੀ ਬਰਬਾਦ ਕਰ ਰਹੇ ਹਨ ਅਤੇ ਇਸ ਨਾਲ ਭਾਰੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵੱਧਦੀਆਂ ਹੀ ਜਾ ਰਹੀਆਂ ਹਨ। ਅਤੇ ਇਹ ਵੀ ਸੱਚ ਹੈ ਕਿ ਚੂਹੇ ਸਿਰਫ ਖੇਤਾਂ ਵਿੱਚ ਹੀ ਨਹੀਂ ਸਗੋਂ ਘਰਾਂ ਅੰਦਰ ਵੀ ਭਾਰੀ ਨੁਕਸਾਨ ਕਰ ਰਹੇ ਹਨ।