ਨਿਊਯਾਰਕ ਦੀ ਮਿਆਣੀ ਵੈੱਲਫੇਅਰ ਸੁਸਾਇਟੀ ਦੇ ਕੈਪਟਨ ਮਨਜੀਤ ਸਿੰਘ ਮਿਆਣੀ ਸਰਵ ਸੰਮਤੀ ਨਾਲ ਨਵੇਂ ਪ੍ਰਧਾਨ ਥਾਪੇ ਗਏ

ਨਿਊਯਾਰਕ —ਬੀਤੇਂ ਦਿਨ ਭਾਰਤੀ ਰੈਸਟੋਰੇਟ  ਰਾਇਲ ਪੈਲੇਸ ਵਿਖੇਂ ਸੁਸਾਇਟੀ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਕੁਲਦੀਪ ਖੋਸਲਾ ਨੇ ਕਮੇਟੀ ਦੇ ਸਲਾਹ ਮਸ਼ਵਰੇ ਕਰਨ ਤੋ ਬਾਅਦ ਸਰਬ-ਸੰਮਤੀ ਦੇ ਨਾਲ ਫੈਸਲਾ ਲੈਂਦੇ ਹੋਏ ਕੈਪਟਨ ਮਨਜੀਤ ਸਿੰਘ ਮਿਆਣੀ ਨੂੰ ਸਿਰੋਪਾਓ ਦੇ ਕੇ ਨਵਾਂ ਪ੍ਰਧਾਨ ਨਿਯੁੱਕਤ ਕੀਤਾ। ਕੈਪਟਨ ਮਨਜੀਤ ਸਿੰਘ ਮਿਆਣੀ  ਨੇ ਸਿਰੋਪਾਓ ਤੋਂ ਬਾਅਦ ਆਪਣੇ ਸੰਬੋਧਨ ਚ’ ਸਮੂਹ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਅਤੇ ਕਿਹਾ ਕਿ  ਮੇਰੇ ਵੱਲੋਂ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਸਹਿਮਤੀ ਨਾਲ ਚੱਲਿਆ ਜਾਵੇਗਾ। ਨਵੇ ਚੁਣੇ ਗਏ ਕੈਪਟਨ ਮਨਜੀਤ ਸਿੰਘ ਮਿਆਣੀ  ਨੇ ਕਿਹਾ ਕਿ  ਅਸੀਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਕਮਿਊਨਿਟੀ ਲਈ ਨਵੇਂ ਕਾਰਜ ਉਲੀਕਾਂਗੇ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇੰਨੀ ਵੱਡੀ ਸੰਸਥਾਂ ਦੀ ਸੇਵਾ ਦਾ ਮੈਨੂੰ ਸੰਗਤ ਨੇ ਮੌਕਾ ਦਿੱਤਾ ਹੈ । ਅਤੇ ਮੇਰੇ ਤੋਂ ਪਹਿਲਾਂ ਵੀ ਜ਼ਿਹਨਾਂ ਨੇ ਇਸ ਸੰਸਥਾ ਵਿੱਚ ਸੇਵਾਵਾਂ ਨਿਭਾਈਆਂ ਹਨ, ਉਹਨਾਂ ਦੀ ਕਾਰਗੁਜ਼ਾਰੀ ਵੀ ਸ਼ਲਾਘਾਯੋਗ ਰਹੀ ਹੈ। ਇਸ ਮੋਕੇ ਉਹਨਾ  ਸਾਬਕਾ ਪ੍ਰਧਾਨ ਬਲਦੇਵ ਸਿੰਘ , ਬਿਜਨੈੱਸਮੈਨ ਜਸਵਿੰਦਰ ਸਿੰਘ ਟੱਲਾ, ਸੂਰਤ  ਸਿੰਘ, ਜਗਦੀਸ ਸਿੰਘ,ਸੁਜਾਨ ਸਿੰਘ, ਕੁਲਦੀਪ ਖੋਸਲਾ  ਦਾ ਧੰਨਵਾਦ ਕਰਦਿਆ ਕਿਹਾ ਕਿ ਇਹਨਾ  ਨੇ ਆਪਣੇ ਕਾਰਜ-ਕਾਲ ਦਾ ਸਮਾਂ ਮੁਕੰਮਲ ਹੁੰਦਿਆਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ । ਸਾਨੂੰ ਚਾਹੀਦਾ ਹੈ ਅਸੀਂ ਸਮਾਂ ਰਹਿੰਦਿਆਂ ਇਸੇ ਤਰਾਂ ਸਰਬ-ਸੰਮਤੀ ਨਾਲ ਕਮੇਟੀ ਦਾ ਸਾਥ ਦਿੰਦੇ ਰਹੀਏ।ਨਵ- ਨਿਯੁੱਕਤ ਪ੍ਰਧਾਨ ਕੈਪਟਨ ਮਨਜੀਤ ਸਿੰਘ ਮਿਆਣੀ ਨੇ ਸਾਮਿਲ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ । ਅਤੇ ਕਿਹਾ ਕਿ ਜ਼ਿਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਕੇ ਅੱਜ ਨਵੀਂ ਕਮੇਟੀ ਦਾ ਗਠਨ ਕੀਤਾ। ਅੱਜ ਜਨਰਲ ਸਕੱਤਰ ਦੀਆਂ ਸੇਵਾ ਜਗਦੀਸ ਸਿੰਘ ਨੂੰ ਸੌਪੀ ਗਈ। ਅਤੇ ਅਗਲੀ ਮੀਟਿੰਗ ਵਿੱਚ ਪੁਨਰ ਕਮੇਟੀ ਦਾ ਪੁਰਾ ਗਠਨ ਕਰ ਦਿੱਤਾ ਜਾਵੇਗਾ। ਕੋਵਿਡ -19 ਦੇ ਚੱਲਦਿਆਂ ਪਿੱਛਲੇ ਦੋ ਸਾਲਾਂ ਤੋਂ ਰੁਕੇ ਹੋਏ ਕੰਮਾਂ ਨੂੰ ਵੀ ਨੇਪਰੇ ਚਾੜਿਆ ਜਾਵੇਗਾ। ਉਹਨਾਂ ਨੇ ਮੀਟਿੰਗ ਵਿੱਚ ਮੋਜੂਦ  ਹਰ ਇਕ ਮੈਂਬਰ ਨੂੰ ਕਿਹਾ ਕਿ  ਮੈ ਵਾਅਦਾ ਕਰਦਾ ਹਾਂ ਮੇਰੇ ਵੱਲੋਂ ਕਿਸੇ ਵੀ ਮੈਂਬਰ ਨੂੰ ਸ਼ਿਕਾਇਤ   ਦਾ ਮੌਕਾ ਨਹੀਂ ਮਿਲੇਗਾ। ਅਤੇ ਮੈ ਆਪਣੀ ਜ਼ੁਮੇਵਾਰੀ ਪੁਰੀ  ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗਾ। ਮੀਟਿੰਗ ਵਿੱਚ ਇਕੱਤਰਤ ਹੋਏ ਸਰਪ੍ਰਸਤ ਸੁਖਵਿੰਦਰ ਸਿੰਘ,ਸੁਰਿੰਦਰ ਸਿੰਘ ਨੰਬਰਦਾਰ, ਭਗਵਾਨ ਸਿੰਘ ਗੁਰੇਸੀਆ, ਹਰਬੰਸ ਸਿੰਘ, ਜਗਮੀਤ ਸਿੰਘ ਘੌਤੜਾ, ਲਾਲੀ ਘੌਤੜਾ, ਬਿੱਟੂ ਸਾਧੀਆਂ, ਤੋਂ ਇਲਾਵਾ ਰਜਿੰਦਰ ਸਿੰਘ ਲਾਲੀ ,ਪ੍ਰਿਤਪਾਲ ਸਿੰਘ ਬਾਵਾ, ਗੁਰਮੀਤ ਸਿੰਘ,ਗੁਰਦੀਪ ਸਿੰਘ ਰਾਣਾ,ਸਤਵੰਤ ਸਿੰਘ ਕੁੱਕੂ ,ਡਿੰਪਲ, ਪਰਵਿੰਦਰ ਬੱਬੂ ਕਮਰਾਏ, ਦਿਲਬਾਗ ਸਿੰਘ ਮਿਆਣੀ ਸਾਬਕਾ ਪ੍ਰਧਾਨ, ਮਨਮੋਹਨ ਸਿੰਘ, ਸੰਨੀ ਕਪੂਰ,ਰਘਵੀਰ ਸਿੰਘ,ਗੁਰਬਖਸ ਸਿੰਘ,ਮਨਪ੍ਰੀਤ ਸਿੰਘ,ਸੁਖਦੀਪ ਸਿੰਘ ਵੱਲੋਂ ਵੀ ਨਵ- ਨਿਯੁੱਕਤ ਪ੍ਰਧਾਨ ਕੈਪਟਨ ਮਨਜੀਤ ਸਿੰਘ ਨੂੰ ਵਧਾਈਆ ਦਿੱਤੀਆਂ ਗਈਆਂ ।