ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ ਰੋਡ, ਨੈਸ਼ਨਲ ਹਾਈਵੇ 344ਏ ਤੋਂ ਨਿਕਲਦੀ ਸਰਹਿੰਦ ਨਹਿਰ ਤੇ ਚਾਰ ਲੈਨਿੰਗ ਸਟੀਲ ਬ੍ਰਿਜ ਦਾ ਹੋਵੇਗਾ ਨਿਰਮਾਣ: ਤਿਵਾੜੀ

ਨਿਊਯਾਰਕ/ਰੋਪੜ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀਆਂ ਕੋਸ਼ਿਸ਼ਾਂ ਸਦਕਾ ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ ਰੋਡ, ਨੈਸ਼ਨਲ ਹਾਈਵੇ 344ਏ ਤੋਂ ਨਿਕਲਦੀ ਸਰਹਿੰਦ ਨਹਿਰ ਤੇ ਚਾਰ ਲੇਨਿੰਗ ਸਟੀਲ ਬ੍ਰਿਜ ਦੇ ਨਿਰਮਾਣ ਵਾਸਤੇ ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ।ਐਮ.ਪੀ ਮਨੀਸ਼ ਤਿਵਾੜੀ ਨੇ ਦੱਸਿਆ ਕਿ ਇਸ 135 ਮੀਟਰ ਫੋਰ ਲੇਨਿੰਗ ਸਟੀਲ ਬ੍ਰਿਜ ਦਾ ਨਿਰਮਾਣ ਕਰੀਬ 80 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਹ ਬ੍ਰਿਜ ਰੋਪੜ ਸ਼ਹਿਰ ਵਿੱਚੋਂ ਨਿਕਲਦੀ ਸਰਹਿੰਦ ਨਹਿਰ ਤੇ ਬਣਾਇਆ ਜਾਵੇਗਾ ਜਿਸ ਵਾਸਤੇ ਤਕਨੀਕੀ, ਪ੍ਰਸ਼ਾਸਨਿਕ ਅਤੇ ਵਿੱਤੀ ਮਨਜ਼ੂਰੀ ਦਿੱਤੀ ਗਈ ਹੈ। ਐਮ.ਪੀ ਨੇ ਕਿਹਾ ਕਿ ਬ੍ਰਿਜ ਦਾ ਨਿਰਮਾਣ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਐੱਮ.ਪੀ ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਇਸ ਦਿਸ਼ਾ ਚ ਲਗਾਤਾਰ ਵਧੀ ਹੈ।