ਸੇਵਾ ਮੁੱਕਤ ਹੋਏ ਫੌਜੀਆਂ ਅਤੇ ਅਧਿਕਾਰੀਆਂ ਲਈ ਨਵੀਆਂ ਸਿਖਲਾਈ ਸੁਵਿਧਾਵਾਂ

ਨਿਊ ਸਾਊਥ ਵੇਲਜ਼ ਸਰਕਾਰ ਨੇ ਫੌਜ ਦੇ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਵਾਸਤੇ ਸੇਵਾ ਮੁੱਕਤੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਨਵੀਆਂ ਸਿਖਲਾਈ ਦੀਆਂ ਸਕੀਮਾਂ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਉਹ ਅਤੇ ਉਨ੍ਹਾਂ ਦੇ ਜੀਵਨ ਸਾਥੀ ਸਰਕਾਰ ਵੱਲੋਂ ਪ੍ਰਮਾਣਿਕ 450 ਅਜਿਹੀਆਂ ਨਾਮਾਂਕਿਤ ਸੰਸਥਾਂਵਾਂ ਤੋਂ ਉਥੇ ਕਰਵਾਏ ਜਾਂਦੇ ਕੋਰਸਾਂ ਵਿਚੋਂ ਕਿਸੇ ਤਰ੍ਹਾਂ ਦੀ ਵੀ ਸਿਖਲਾਈ ਆਦਿ ਦਾ ਕੋਰਸ ਕਰ ਸਕਦੇ ਹਨ ਅਤੇ ਇਨ੍ਹਾਂ ਸੰਸਥਾਂਵਾਂ ਵਿੱਚ ਨਿਊ ਸਾਊਥ ਵੈਲਜ਼ ਟੈਫੇ ਵੀ ਸ਼ਾਮਿਲ ਹੈ। ਇਸ ਸਿਖਲਾਈ ਵਿੱਚ ਸਰਟੀਫਿਕੇਟ-II ਲੈਵਲ ਤੋਂ ਲੈ ਕੇ ਅਡਵਾਂਸਡ ਡਿਪਲੋਮਾ ਆਦਿ ਤੱਕ ਸਭ ਸ਼ਾਮਿਲ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਉਕਤ ਜਾਣਕਾਰੀ ਰਾਹੀਂ ਦੱਸਿਆ ਕਿ ਫੌਜੀਆਂ ਦੀ ਭਾਲਾਈ ਅਤੇ ਅਜਿਹੇ ਪ੍ਰੋਗਰਾਮਾਂ ਤਹਿਤ 200,000 ਤੋਂ ਵੀ ਵੱਧ ਸਾਬਕਾ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਮੁਲਾਜ਼ਮਾਂ ਆਦਿ ਨੂੰ ਮਦਦ ਦੇਣ ਦਾ ਪ੍ਰਾਵਦਾਨ ਕੀਤਾ ਜਾ ਰਿਹਾ ਹੈ।

ਮੁਹਾਰਤਾਂ ਅਤੇ ਟੈਰਿਟਰੀ ਸਿੱਖਿਆ ਪ੍ਰਣਾਲੀ ਵਾਲੇ ਵਿਭਾਗਾਂ ਦੇ ਮੰਤਰੀ ਨੇ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਅਜਿਹੀਆਂ ਸਕੀਮਾਂ ਤੋਂ ਇਲਾਵਾ ਵੀ ਰਾਜ ਸਰਕਾਰ ਦੀਆਂ ਹੋਰ ਕਈ ਸਕੀਮਾਂ ਦੇ ਤਹਿਤ ਸਾਬਕਾ ਵੈਟਰਨਾਂ ਦੀ ਭਲਾਈ ਅਤੇ ਉਨ੍ਹਾਂ ਦੀ ਜੀਵਨ ਪੱਧਰ ਹੋਰ ਉਚਾ ਚੁੱਕਣ ਦੇ ਟੀਚਿਆਂ ਤਹਿਤ 1,094 ਅਜਿਹੇ ਸਾਬਕਾ ਫੌਜੀਆਂ ਅਤੇ ਅਧਿਕਾਰੀਆਂ ਦੀ ਮਦਦ ਕੀਤੀ ਜਾ ਚੁਕੀ ਹੈ ਅਤੇ ਉਹ ਵੀ ਮਿੱਥੇ ਗਏ ਟੀਚੇ ਤੋਂ ਵੀ 18 ਮਹੀਨੇ ਪਹਿਲਾਂ।
ਵੈਟਰਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਆਦਿ ਲਈ https://education.nsw.gov.au/skills-nsw/veterans ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਸਾਲ 2021-2024 ਤੱਕ ਦੀਆਂ ਅਜਿਹੀਆਂ ਸਹੂਲਤਾਂ ਅਤੇ ਜ਼ਿਆਦਾ ਜਾਣਕਾਰੀ ਵਾਸਤੇ https://www.veterans.nsw.gov.au/assets/veterans-affairs/NSW-Veterans-Strategy-2021-24.pdf ਉਪਰ ਵਿਜ਼ਿਟ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।