ਆਸਟ੍ਰੇਲੀਆਈ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਯਾਤਰਾਵਾਂ ਉਪਰ ਪਾਬੰਧੀਆਂ ਜਾਇਜ਼ -ਫੈਡਰਲ ਅਦਾਲਤ ਦਾ ਫੈਸਲਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰਲੇ ਇੱਕ ਥਿੰਕ ਟੈਂਕ (ਲਿਬਰਟੀ ਵਰਕਸ) ਵੱਲੋਂ ਸਿਹਤ ਮੰਤਰੀ ਗਰੈਗ ਹੰਟ ਵੱਲੋਂ ਲਏ ਗਏ ਫੈਸਲੇ ਜਿਸ ਰਾਹੀਂ ਕਿ ਆਸਟ੍ਰੇਲੀਆ ਅੰਦਰ ਅੰਤਰ ਰਾਸ਼ਟਰੀ ਆਵਾਗਮਨ ਉਪਰ ਮੁਕੰਮਲ ਪਾਬੰਧੀ ਲਗਾ ਦਿੱਤੀ ਗਈ ਸੀ ਅਤੇ ਇਹ ਸਭ ਕਰੋਨਾ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਹੀ ਕੀਤਾ ਗਿਆ ਸੀ, ਨੂੰ ਫੈਡਰਲ ਕੋਰਟ ਅੰਦਰ ਚੁਣੌਤੀ ਦਿੱਤੀ ਗਈ ਸੀ ਅਤੇ ਹੁਣ ਅਦਾਲਤ ਨੇ ਸਰਕਾਰ ਦੇ ਉਕਤ ਫੈਸਲੇ ਨੂੰ ਸਹੀ ਦਰਸਾਇਆ ਹੈ ਅਤੇ ਥਿੰਕ ਟੈਂਕ ਨੂੰ ਉਦਤ ਮੁਕੱਦਮੇ ਲਈ ਹੋਏ ਸਰਕਾਰੀ ਖਰਚਿਆਂ ਦੀ ਭਰਪਾਈ ਕਰਨ ਦੇ ਹੁਕਮ ਵੀ ਸੁਣਾਏ ਹਨ।
ਜ਼ਿਕਰਯੋਗ ਹੈ ਕਿ ਸੰਵਿਧਾਨ ਦੀ ਧਾਰਾ 477 ਅਤੇ 478 (ਬਾਇਓਸਕਿਓਰਿਟੀ ਐਕਟ) ਤਹਿਤ ਸਿਹਤ ਮੰਤਰੀ ਨੂੰ ਇਹ ਅਧਿਕਾਰੀ ਦਿੱਤੇ ਗਏ ਹਨ ਕਿ ਜਨਤਕ ਸਿਹਤ ਦੇ ਮੱਦੇਨਜ਼ਰ ਉਹ ਅਜਿਹੇ ਫੈਸਲੇ ਲੈ ਸਕਦੇ ਹਨ ਅਤੇ ਇਨ੍ਹਾਂ ਨੂੰ ਲਾਗੂ ਵੀ ਕਰਵਾ ਸਕਦੇ ਹਨ ਅਤੇ ਸੰਵਿਧਾਨ ਦੁਆਰਾ, ਲੋਕਾਂ ਨੂੰ ਅਜਿਹੇ ਫੈਸਲੇ ਮੰਨਣ ਦੀ ਵੀ ਤਾਕੀਦ ਕੀਤੀ ਗਈ ਹੈ।