ਅਕਾਲ ਚਲਾਣਾ ਕਰ ਚੁਕੇ ਰਗਬੀ ਖਿਡਾਰੀ ਰਾਬਰਟ ਬਾਬ ਫਲਟਨ (AM) ਦਾ ਰਾਜਕੀਏ ਸਨਮਾਨ ਨਾਲ ਅੰਤਿਮ ਸੰਸਕਾਰ ਹੋਵੇਗਾ 4 ਜੂਨ ਨੂੰ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ, ਰਗਬੀ ਦੇ ਵਿਸ਼ਵ ਪ੍ਰਸਿੱਧ ਸਾਬਕਾ ਖਿਡਾਰੀ ਅਤੇ ਕੋਚ ਰਾਬਰਟ ਬਾਬ ਫਲਟਨ, ਜੋ ਕਿ 74 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ, ਨੂੰ ਅੰਤਿਮ ਵਿਦਾਇਗੀ ਦੇਣ ਵਾਸਤੇ ਰਾਜਕੀਏ ਸਨਮਾਨ ਦਾ ਆਯੋਜਨ ਕੀਤਾ ਗਿਆ ਹੈ ਅਤੇ ਉਕਤ ਵਿਦਾਇਗੀ ਪੂਰੀ ਰਾਜਕੀਏ ਸਨਮਾਨਾਂ ਨਾਲ 4 ਜੂਨ, 2021 ਦਿਨ ਸ਼ੁੱਕਰਵਾਰ ਨੂੰ ਸਿਡਨੀ ਦੇ ਮੈਰੀਜ਼ ਕੈਥਡਰਲ ਚਰਚ ਵਿਖੇ ਸਵੇਰੇ 10:30 ਵਜੇ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਕੇ ਤੇ ਉਕਤ ਦਿਹਾੜੇ ਉਪਰ ਆਮ ਜਨਤਾ ਦੇ ਪਹੁੰਚਣ ਵਾਸਤੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਚਰਚ ਦੇ ਦਰਵਾਜ਼ੇ 9:30 ਵਜੇ ਖੁੱਲ੍ਹਣਗੇ ਅਤੇ ਸਭ ਨੂੰ ਅਪੀਲ ਹੈ ਕਿ 10:15 ਵਜੇ ਤੱਕ ਆਪਣੀਆਂ ਆਪਣੀਆਂ ਸੀਟਾਂ ਉਪਰ ਬੈਠ ਜਾਣ। ਇਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।
ਅੰਤਿਮ ਵਿਦਾਇਗੀ ਵਿੱਚ ਜ਼ਾਤੀ ਤੌਰ ਤੇ ਭਾਗ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ https://www.nsw.gov.au/about-nsw/state-services ਉਪਰ ਆਪਣਾ ਨਾਮਾਂਕਣ ਕੀਤਾ ਜਾ ਸਕਦਾ ਹੈ ਅਤੇ ਜਿਹੜੇ ਵੀ ਲੋਕ ਉਥੇ ਆਉਣਗੇ ਉਨ੍ਹਾਂ ਲਈ ਕੋਵਿਡ-19 ਤਹਿਤ ਮਾਣਤਾਵਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਅਤੇ ਇਸ ਵਾਸਤੇ ਕਿਊ ਆਰ ਕੋਡ ਆਦਿ ਦਾ ਪੂਰਨ ਤੌਰ ਤੇ ਪਾਲਣ ਕੀਤਾ ਜਾਵੇਗਾ।