ਨਿਊ ਸਾਊਥ ਵੇਲਜ਼ ਵਿੱਚ ਚੂਹਿਆਂ ਨੂੰ ਮਾਰਨ ਵਾਲੀ ਦਵਾਈ ‘ਮੁਫਤ’ ਲੈਣ ਲਈ ਸੈਂਕੜੇ ਕਿਸਾਨ ਆਏ ਅੱਗੇ

ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਹੁਣ ਤੱਕ 400 ਤੋਂ ਵੀ ਵੱਧ ਕਿਸਾਨਾਂ ਨੇ ਚੂਹਿਆਂ ਨੂੰ ਮਾਰਨ ਵਾਲੀ ਦਵਾਈ ‘ਬਰੋਮੇਡਿਓਲੋਨ’ ਨੂੰ ਮੁਫਤ ਵਿੱਚ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਨੂੰ ਨਾਮਾਂਕਣ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਾਲੇ ਵੀ ਏ.ਪੀ.ਪੀ.ਐਮ.ਏ. (Australian Pesticides and Veterinary Medicines Authority) ਕੋਲੋਂ ਉਕਤ ਦਵਾਈ ਦੀ ਵੰਡ ਲਈ ਇਜਾਜ਼ਤ ਦਾ ਇੰਤਜ਼ਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਕਤ ਦਵਾਈ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਇਹ ਦਵਾਈ ਕਿਸਾਨਾਂ ਨੂੰ ਚੂਹਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਬਰਬਾਦੀਆਂ ਤੋਂ ਨਿਜਾਤ ਪੁਆਉਣ ਵਿੱਚ ਕਾਫੀ ਮਦਦਗਾਰ ਸਿੱਧ ਹੋਵੇਗੀ ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਇੰਨੀ ਦੇਰ ਅਸੀਂ ਹੋਰ ਦਵਾਈਆਂ ਅਤੇ ਢੰਗ ਤਰੀਕਿਆਂ ਦਾ ਇਸਤੇਮਾਲ ਵੀ ਜਾਰੀ ਰੱਖਾਂਗੇ।
ਕਿਸਾਨਾਂ ਨੂੰ ਆਪਣੇ ਨਾਮਾਂਕਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਵੈਬਸਾਈਟ www.lls.nsw.gov.au/mice ਉਪਰ ਉਹ ਆਪਣਾ ਨਾਮਾਂਕਣ ਕਰ ਸਕਦੇ ਹਨ।