ਨਿਊ ਸਾਊਥ ਵੇਲਜ਼ ਵਿੱਚ ਸਾਲ 2021 ਲਈ “ਸੇਫ ਵਰਕਸ ਅਵਾਰਡ” ਲਈ ਮੰਗੀਆਂ ਅਰਜ਼ੀਆਂ

https://www.safework.nsw.gov.au/advice-and-resources/campaigns/safework-awardsਬੈਟਰ ਰੈਗੂਲੇਸ਼ਨ ਅਤੇ ਇਨੋਵੇਸ਼ਨ ਸਬੰਧੀ ਵਿਭਾਗਾਂ ਦੇ ਮੰਤਰੀ ਸ੍ਰੀ ਕੈਵਿਨ ਐਂਡਰਸਨ ਨੇ ਸਾਲ 2021 ਦੇ ਸੇਫਵਰਕ ਐਵਾਰਡਾਂ ਲਈ ਨਾਮਾਂਕਣ ਦਾਖਿਲ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਅਜਿਹੇ ਅਦਾਰੇ, ਸੰਸਥਾਵਾਂ, ਅਤੇ ਜਾਂ ਫੇਰ ਯੂਨੀਅਨਾਂ ਜਿਨ੍ਹਾਂ ਨੇ ਕਿ ਬੀਤੇ ਸਮੇਂ ਦੌਰਾਨ ਕੁਦਰਤੀ ਆਫ਼ਤਾਵਾਂ ਅਤੇ ਕੋਵਿਡ ਕਾਲ ਦੇ ਚਲਦਿਆਂ, ਸਥਾਨਕ ਕੰਮ ਧੰਦਿਆਂ ਅਤੇ ਕਾਮਿਆਂ ਲਈ ਜੋਖਿਮ ਭਰੇ ਖੇਤਰਾਂ ਆਦਿ ਵਿੱਚ ਜੇਕਰ ਕੁੱਝ ਵਧੀਆ ਕੀਤਾ ਹੈ ਅਤੇ ਉਹ ਅਜਿਹੇ ਮੌਕੇ ਤੇ ਵਧੀਆ ਮਦਦਗਾਰ ਸਾਬਿਤ ਹੋਏ ਹਨ ਤਾਂ ਉਹ ਆਪਣਾ ਨਾਮਾਂਕਣ ਦਾਖਲ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਇਸ 18ਵੇਂ ਉਕਤ ਸਮਾਰੋਹ ਦੌਰਾਨ 7 ਅਜਿਹੀਆਂ ਸ਼੍ਰੇਣੀਆਂ ਕਾਇਮ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕਿ -ਛੋਟੇ ਉਦਯੋਗ ਅਤੇ ਕੰਮ ਧੰਦੇ (ਗੈਰ ਸਰਕਾਰੀ ਰਿਜਨਲ ਅਤੇ ਮੈਟਰੋਪਾਲਿਟਿਨ); ਮਧਿਯਮ ਉਦਯੋਗ ਅਤੇ ਕੰਮ ਧੰਦੇ (ਗੈਰ ਸਰਕਾਰੀ ਰਿਜਨਲ ਅਤੇ ਮੈਟਰੋਪਾਲਿਟਿਨ); ਵੱਡੇ ਉਦਯੋਗ ਅਤੇ ਕੰਮ ਧੰਦੇ (ਗੈਰ ਸਰਕਾਰੀ ਰਿਜਨਲ ਅਤੇ ਮੈਟਰੋਪਾਲਿਟਿਨ); ਸਰਕਾਰੀ; ਯੂਨੀਅਨਾਂ, ਅਤੇ ਉਦਯੋਗਿਦ ਸੰਸਥਾਵਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।
ਵਿੱਤ ਅਤੇ ਛੋਟੇ ਉਦਯੋਗ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਡੈਮੀਅਨ ਟਿਊਡਹੋਪ ਨੇ ਇਸ ਬਾਰੇ ਕਿਹਾ ਕਿ ਅਰਜ਼ੀਆਂ ਜੂਨ ਦੀ 27 ਤਾਰੀਖ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਸ ਅਵਾਰਡਾਂ ਨੂੰ ਅਕਤੂਬਰ ਦੇ ਮਹੀਨੇ ਵਿੱਚ ਘੋਸ਼ਿਤ ਕੀਤਾ ਜਾਵੇਗਾ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ https://www.safework.nsw.gov.au/advice-and-resources/campaigns/safework-awards ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।