ਮੁਸਲਿਮ ਆਫ ਅਮਰੀਕਾ ਦੇ ਚੇਅਰਮੈਨ ਸਾਜਿਦ ਤਰਾਰ ਨੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੇ ਮਾਣ ’ਚ ਦਿੱਤਾ ਡਿਨਰ

ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦਾ ਸਿੱਖਸ ਆਫ ਅਮਰੀਕਾ ਨੇ ਮੈਰੀਲੈਡ ‘ਚ ਕੀਤਾ ਵਿਸ਼ੇਸ਼ ਸਨਮਾਨ

ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਦਿੱਤੇ ਗਏ ਸਹਿਯੋਗ ਲਈ ਸਿੱਖ ਭਾਈਚਾਰਾ ਚੌਧਰੀ ਸਾਹਿਬ ਦਾ ਰਿਣੀ ਰਹੇਗਾ: ਜਸਦੀਪ ਜੱਸੀ

ਮੈਰੀਲੈਂਡ —ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਇਨੀਂ ਦਿਨੀਂ ਅਮਰੀਕਾ ਦੌਰੇ ’ਤੇ ਹਨ। ਉਨਾਂ ਦੇ ਮਾਣ ਵਿਚ ਮੁਸਲਿਮ ਆਫ ਅਮਰੀਕਾ ਦੇ ਚੇਅਰਮੈਨ ਸਾਜਿਦ ਤਰਾਰ ਨੇ ਮਾਰਟਿਨਸ ਕਰਾਸਵਿੰਡ ਮੈਰੀਲੈਂਡ ’ਚ ਰਾਤਰੀ ਭੋਜ ਦਾ ਅਯੋਜਨ ਕੀਤਾ। ਇਸ ਮੌਕੇ ਉਹਨਾਂ ਵਲੋਂ ਸਿੱਖਸ ਆਫ ਅਮਰੀਕਾ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਮੈਰੀਲੈਂਡ ਡੀ.ਸੀ., ਵਰਜ਼ੀਨੀਆਂ ਏਰੀਆ ਦੇ ਸਿੱਖ ਭਾਈਚਾਰੇ ਤੋਂ ਪ੍ਰਸਿੱਧ ਸਿੱਖ ਸਖਸ਼ੀਅਤਾਂ ਨੇ ਭਾਗ ਲਿਆ।  

ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਸਿੱਖ ਭਾਈਚਾਰੇ ਵਲੋਂ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਭੇਂਟ ਕਰਕੇ ਵੱਡਾ ਸਨਮਾਨ ਦਿੱਤਾ। ਇਸ ਮੌਕੇ ਹੀ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਮੁਸਲਿਮ ਆਫ ਅਮੈਰਿਕਾ ਵਲੋਂ ਦਿੱਤਾ ਗਿਆ ‘ਆਊਟਸਟੈਡਿੰਗ ਅਚੀਵਮੈਂਟ ਐਵਾਰਡ’ ਸਿੱਖ ਆਫ ਅਮਰੀਕਾ ਦੇ ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੂੰ ਭੇਂਟ ਕੀਤਾ।   ਸ: ਜਸਦੀਪ ਸਿੰਘ ਜੱਸੀ ਨੇ ਗੱਲਬਾਤ ਦੋਰਾਨ ਦੱਸਿਆ ਕਿ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਸਾਹਿਬ ਮਾਰਗ ਬਣਾਉਣ ਵਿੱਚ ਇਕ  ਵੱਡਾ ਯੋਗਦਾਨ ਪਾਇਆ ਹੈ ਜਿਸ ਕਾਰਨ ਸਮੁੱਚੀ  ਸਿੱਖ ਕੌਮ ਉਨਾਂ ਦੀ ਰਿਣੀ ਹੈ। ਸਿੱਖ ਭਾਈਚਾਰੇ ਵੱਲੋਂ ਸ: ਬਲਜਿੰਦਰ ਸਿੰਘ ਸ਼ੰਮੀ ਦੇ ਨਾਲ ਗੁਰਵਿੰਦਰ ਸਿੰਘ  ਸੇਠੀ, ਮਨਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਚਰਨ ਸਿੰਘ, ਆਗਿਆਪਾਲ ਬਾਠ, ਹਰੀ ਰਾਜ ਸਿੰਘ, ਜਸਵੰਤ ਚੰਚਲ, ਚਰਨਜੀਤ ਚੰਚਲ,  ਧਰਮਪਾਲ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਸਮਰਾ, ਦਿਲਵੀਰ ਸਿੰਘ, ਰਜਿੰਦਰ ਸਿੰਘ, ਪ੍ਰਿਤਪਾਲ  ਸਿੰਘ ਲੱਕੀ, ਸੁਖਪਾਲ ਸਿੰਘ ਧਨੋਆ, ਹਰਬੀਰ ਬੱਤਰਾ, ਰੂਪੀ ਸੂਰੀ, ਸੁਰਿੰਦਰ ਸਿੰਘ ਆਰਕੀਟੈਕਟ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।