ਆਮ ਆਦਮੀ ਪਾਰਟੀ ਬਣਾਵੇਗੀ ਪਿੰਡ ਪੱਧਰ ਤੱਕ ਬੂਥ ਕਮੇਟੀਆਂ -ਲੁਬਾਣਾ/ਇੰਡੀਅਨ

ਆਪ ਵੱਲੋਂ ਨਵ -ਨਿਯੁੱਕਤ ਅਹੁਦੇਦਾਰਾਂ ਦਾ ਸਨਮਾਨ

 ਭੁਲੱਥ, 26 ਮਈ ( ਅਜੈ ਗੋਗਨਾ )—ਆਮ ਆਦਮੀ ਪਾਰਟੀ ਹਲਕਾ ਭੁਲੱਥ ਦੀ ਮੀਟਿੰਗ ਸਟੇਟ ਜੁਆਇੰਟ ਸੈਕਟਰੀ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਵਿਚ ਭੁਲੱਥ ਵਿਖੇ ਹੋਈ  . ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਸੋਸ਼ਲ ਮੀਡੀਆ ਇੰਚਾਰਜ ਮੈਡਮ ਲਲਿਤ ਪਹੁੰਚੇ . ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਅਹੁਦੇਦਾਰਾਂ ਨੂੰ ਪਾਰਟੀ ਪ੍ਰੋਗਰਾਮ ਸਬੰਧੀ ਜਾਣੂ ਕਰਵਾਉਂਦਿਆਂ ਦੱਸਿਆ ਕਿ  ਪਾਰਟੀ ਹਾਈਕਮਾਂਡ ਵੱਲੋਂ ਆਉਣ ਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਿੰਡ ਪੱਧਰ ਤੱਕ ਬੂਥ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਬਲਾਕ ਇੰਚਾਰਜਾਂ ਨੇ ਜ਼ਿਲ੍ਹਾ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਆਉਂਦੇ ਦਿਨਾਂ ਚ’ ਹਲਕਾ ਭੁਲੱਥ ਦੇ ਅੰਦਰ ਬੂਥ ਕਮੇਟੀਆਂ ਬਣਾ ਲਈਆਂ ਜਾਣਗੀਆਂ। ਇਸ ਮੌਕੇ ਤੇ ਬੋਲਦਿਆਂ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਕੇਜਰੀਵਾਲ ਦੀ ਦਿੱਲੀ ਸਰਕਾਰ ਵਾਂਗ ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਰਹਿਤ ਸਰਕਾਰ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਸਾਰੇ ਵਲੰਟੀਅਰਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਘਰ -ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਨਵ -ਨਿਯੁਕਤ ਅਹੁਦੇਦਾਰ ਹਲਕਾ ਬਲਾਕ ਇੰਚਾਰਜ ਭੁਲੱਥ ਜਿੰਨਾਂ ਚ’ ਕੁਲਵਿੰਦਰ ਸਿੰਘ ਮੁਲਤਾਨੀ, ਬਲਾਕ ਇੰਚਾਰਜ ਨਡਾਲਾ ਲਖਵੀਰ ਸਿੰਘ  , ਬੁੱਧੀਜੀਵੀ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਗੀਚਾ ਸਿੰਘ ਜੱਗੀ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਆਈ ਹੋਈ ਸਾਰੀ ਟੀਮ ਦਾ ਕੁਲਦੀਪ ਪਾਠਕ ਵੱਲੋਂ ਧੰਨਵਾਦ ਕੀਤਾ ਗਿਆ  ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਬੇਗੋਵਾਲ ਤਜਿੰਦਰ ਸਿੰਘ ਰੈਂਪੀ ਸਰਕਲ ਇੰਚਾਰਜ ਜਸਵਿੰਦਰ ਸਿੰਘ ਸਰਕਲ ਇੰਚਾਰਜ ਮਨੋਜ ਵਰਮਾ ਸਰਕਲ ਇੰਚਾਰਜ ਕੈਪਟਨ ਜਸਵੰਤ ਸਿੰਘ ਥਾਣੇਦਾਰ ਜਗੀਰ ਸਿੰਘ ਲਖਵਿੰਦਰ ਸਿੰਘ ਫੌਜੀ ਹਰਪ੍ਰੀਤ ਸਿੰਘ ਦਾਰਾ ਸਿੰਘ ਆਦਿ ਵਲੰਟੀਅਰ ਵੀ ਹਾਜ਼ਰ ਸਨ।