26 ਮਈ ਨੂੰ ਕਾਲਾ ਦਿਵਸ ਵਜੋ ਮਨਾਇਆ ਗਿਆ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਫੇਰੂਮਾਨ ਚੌਕ ਰਈਆ ਵਿਖੇ ਕਾਲੀਆਂ ਝੰਡੀਆਂ ਹੱਥਾਂ ‘ਚ ਫੜ ਕੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਰਈਆ —ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਫੇਰੂਮਾਨ ਚੌਕ ਵਿਖੇਂ ਕਰਿਆਨਾ  ਯੂਨੀਅਨ ਦੇ ਪ੍ਰਧਾਨ ਹਰਜਪ੍ਰੀਤ ਸਿੰਘ ਕੰਗ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਫੈਸਲੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾ ਦੇ ਹੱਕ ਵਿਚ ਅਵਾਜ਼ ਬੁੰਲਦ ਕਰਦੇ ਹੋਇਆ, ਫੇਰੂਮਾਨ ਚੌਕ ਦੇ ਦੁਕਾਨਦਾਰਾਂ ਵੱਲੋ ਹੱਥ ਵਿਚ ਕਾਲੀਆਂ ਝੰਡੀਆਂ ਫੜ ਕੇ ਪੈਦਲ ਮਾਰਚ ਕਰਦਿਆਂ  ਮੋਦੀ ਸਰਕਾਰ ਖਿਲਾਫ ਜ਼ੋਰਦਾਰ ਰੌਂਸ  ਪ੍ਰਦਰਸ਼ਨ ਕੀਤਾ ਗਿਆ। ਕਰਿਆਨਾ ਯੂਨੀਅਨ ਦੇ ਪ੍ਰਧਾਨ ਸ: ਕੰਗ ਅਤੇ ਬਜ਼ਾਰ ਦੇ ਸਮੂੰਹ  ਦੁਕਾਨਦਾਰਾਂ  ਭਰਾਵਾ ਵੱਲੋ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆ ਹੋਏ ਫੇਰੂਮਾਨ ਚੌਕ ਰਈਆਂ  ਵਿਖੇ ਮੋਦੀ ਦਾ ਪੁੱਤਲਾ ਫੂਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬੋਲਦਿਆ ਕਿਹਾ ਕਿ ਅੱਜ ਕਿਸਾਨਾਂ ਨੂੰ ਖੇਤੀਬਾੜੀ ਵਿਰੋਧੀ ਕਾਨੂੰਨਾਂ ਖਿਲਾਫ  ਦਿੱਲੀ ਦੀਆਂ  ਸੜਕਾਂ ਤੇ ਸੰਘਰਸ਼ ਕਰਦਿਆ 6 ਮਹੀਨੇ ਦਾ ਸਮਾਂ ਬੀਤ ਚੱਲਿਆ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਪਰ ਫਿਰ ਵੀ ਕੇਂਦਰ ਦੀ ਹੰਕਾਰੀ ਸਰਕਾਰ ਨੇ ਆਪਣਾ  ਅੱੜੀਅਲ ਰਵੱਈਆਂ ਨਹੀ ਛੱਡਿਆ ਮੋਦੀ ਅਤੇ ਕੁਝ ਕਾਰਪੋਰੇਟ ਘਰਾਣਿਆ ਦੇ ਜਾਲ ਵਿਚ ਅਜਿਹਾ ਜਕੜੇ ਹੋਏ ਹਨ ਕਿ  ਉਹਨਾਂ ਨੂੰ ਦੇਸ਼ ਦੇ ਅੰਨਦਾਤੇ ਦੀਆਂ ਮੁਸ਼ਕਿਲਾਂ ਨਜ਼ਰ ਨਹੀ ਆ ਰਹੀਆ ਇਸ ਮੌਕੇ ਪ੍ਰਧਾਨ ਹਰਜਪ੍ਰੀਤ ਸਿੰਘ ਕੰਗ, ਪੱਤਰਕਾਰ ਕਮਲਜੀਤ ਸੋਨੂੰ,ਨਵਨੀਤ ਕੋਸਮੈਟਿਕ,ਲਾਲੀ ਟੇਲਰਜ਼,ਪ੍ਰੇਮ ਜਿਊਲਰਜ ,ਟਰੇਡਜ਼ ਕਲੈਕਸ਼ਨ,ਅਰੋੜਾ ਕਰਿਆਨਾ  ਸਟੋਰ,ਸੁੱਖ ਮੈਡੀਕਲ,ਲਵ ਦਨਿਆਲ, ਗੋਲਡੀ ਗਾਰਮੈਂਟਸ,ਸੰਦੀਪ ਕੋਟ ਮਹਿਤਾਬ, ਜਲਾਲਾਬਾਦ,ਸੁਖਦੇਵ,ਹਰਜਿੰਦਰ ਇਲੈਕ੍ਰਟਿਕ , ਸੰਨੀ ਗਾਰਮੈਂਟਸ, ਐਸ.ਐਸ਼ ਸਕੂਟਰ ਵਰਕਸ ,ਬੱਬੂ ਹਾਰਡਵੇਅਰ,  ਕੋਲੂ ਵਾਲੇ ਰਈਆਂ, ਸਮੇਤ ਬਹੁਤ ਸਾਰੇ ਦੁਕਾਨਦਾਰ ਕਿਸਾਨਾਂ ਦੇ ਹੱਕ ਚ’ ਹਾਜ਼ਰ ਸਨ।