ਨਿਊ ਸਾਊਥ ਵੇਲਜ਼ ਦੀ ਡਿਸਟ੍ਰਿਕਟ ਕੋਰਟ ਵਿੱਚ ਨਵੇਂ ਜੱਜ ਦੀ ਨਿਯੁੱਕਤੀ

ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਡਿਸਟ੍ਰਿਕਟ ਕੋਰਟ ਅੰਦਰ ਮੈਜਿਸਟ੍ਰੇਟ ਮਾਣਯੋਗ ਕੈਰਨ ਰੋਬਿਨਸਨ ਨੂੰ ਜੱਜ ਦੇ ਅਹੁਦੇ ਉਪਰ ਸੁਸ਼ੋਭਿਤ ਕੀਤਾ ਗਿਆ ਹੈ। ਉਹ ਅਗਲੇ ਮਹੀਨੇ ਦੀ 15 ਤਾਰੀਖ ਨੂੰ ਅਹੁਦਾ ਸੰਭਾਲਣਗੇ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਰੋਬਿਨਸਨ ਨੇ ਯੂਨੀਵਰਸਿਟੀ ਆਫ ਸਿਡਨੀ ਤੋਂ ਸਾਲ 1991 ਵਿੱਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਤੌਰ ਸੋਲਿਸਿਟਰ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਉਨ੍ਹਾਂ ਨੇ 2003 ਵਿੱਚ ਡੂਬੋ ਵਿੱਚ ਰਾਜ ਦੀ ਲੀਗਲ ਏਡ ਵਿੱਚ ਬਤੌਰ ਕਾਰਜਕਾਰੀ ਸੋਲਿਸਿਟਰ ਆਪਣੀ ਭੂਮਿਕਾ ਨਿਭਾਉਣੀ ਆਰੰਭ ਕੀਤੀ। 2008 ਵਿੱਚ ਉਨ੍ਹਾਂ ਨੂੰ ਬਾਰ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਨੇ ਡਿਸਟ੍ਰਿਕਟ ਕੋਰਟ ਅੰਦਰ ਟ੍ਰਾਇਲ, ਅਪੀਲਾਂ ਅਤੇ ਸਜ਼ਾਵਾਂ ਦੇ ਮੁੱਦਿਆਂ ਆਦਿ ਲਈ ਆਪਣੀ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ।
2013 ਵਿੱਚ ਉਹ ਲੋਕਲ ਕੋਰਟ ਅੰਦਰ ਜੱਜ ਵੱਜੋਂ ਨਿਯੁੱਕਤ ਹੋਏ।
ਹੁਣ ਉਹ ਡਿਸਟ੍ਰਿਕਟ ਕੋਰਟ ਅੰਦਰ ਅਗਲੇ ਮਹੀਨੇ ਦੀ 15 ਤਾਰੀਖ ਨੂੰ, ਮਾਰਚ ਵਿਚ ਸੇਵਾ ਮੁੱਕਤ ਹੋਏ ਮਾਣਯੋਗ ਜੱਜ ਰੋਜ਼ ਲੈਦਰਬਾਰੌ ਦੀ ਥਾਂ ਆਪਣਾ ਅਹੁਦਾ ਸੰਭਾਲਣਗੇ।