ਵ੍ਹਿਟਲੇਸੀਆ ਸ਼ਹਿਰ ਤੋਂ ਕਰੋਨਾ ਦਾ ਵਾਇਰਸ ਹੋਰ ਥਾਵਾਂ ਉਪਰ ਫੈਲਿਆ -ਐਕਸਪੋਜ਼ਰ ਥਾਵਾਂ ਦੀ ਗਿਣਤੀ ਵਿੱਚ ਵਾਧਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਦੇ ਬੈਂਡਿਗੋ ਅਤੇ ਪੋਰਟ ਮੈਲਬੋਰਨ ਤੋਂ ਉਠਿਆ ਕਰੋਨਾ ਦਾ ਇਹ ਨਵਾਂ ਕਲਸਟਰ ਜਿਸ ਬਾਰੇ ਕਿ ਬੀਤੇ ਕੱਲ੍ਹ ਤੱਕ ਮਹਿਜ਼ 10 ਥਾਵਾਂ ਨੂੰ ਹੀ ਸ਼ੱਕੀ ਮੰਨਿਆ ਜਾ ਰਿਹਾ ਸੀ, ਦੇ ਫੈਲਾਅ ਕਾਫੀ ਵੱਧਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਤੱਕ 40 ਤੋਂ ਵੀ ਵੱਧ ਅਜਿਹੀਆਂ ਸ਼ੱਕੀ ਥਾਵਾਂ ਨੂੰ ਪਹਿਲਾਂ ਤੋਂ ਜਾਰੀ ਸੂਚੀ ਵਿੱਚ ਦਾਖਲ ਕਰ ਲਿਆ ਗਿਆ ਹੈ ਅਤੇ ਇਹ ਵਾਧਾ ਲਗਾਤਾਰ ਜਾਰੀ ਹੈ।
ਮੌਜੂਦਾ ਸੂਚੀ ਦੀ ਜਾਣਕਾਰੀ ਲਈ https://www.coronavirus.vic.gov.au/exposure-sites ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਉਕਤ ਸੂਚੀ ਵਿੱਚ ਹੁਣ ਪੋਰਟ ਮੈਲਬੋਰਨ ਦੇ ਨਾਲ ਨਾਲ ਕੋਬਰਗ ਅਤੇ ਫਿਜ਼ਰੋਏ ਦੀਆਂ ਥਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ।
ਪ੍ਰਾਹਰਾਨ ਸਬਅਰਬ ਵਿਚਲੀ ਇੱਕ ‘ਬਾਰ’ ਨੂੰ ਸਿਹਤ ਅਧਿਕਾਰੀਆਂ ਵੱਲੋਂ ਹੁਣ ਟਿਅਰ 1ਬੀ ਸੂਚੀ ਤਹਿਤ ਜਾਰੀ ਕੀਤਾ ਗਿਆ ਹੈ।
ਰਮਿਟ (RMIT) ਵੱਲੋਂ ਵੀ ਸੂਚਨਾ ਮਿਲੀ ਹੈ ਕਿ ਯੂਨੀਵਰਸਿਟੀ ਵਿੱਚ ਬੀਤੇ ਸ਼ੁੱਕਰਵਾਰ (ਮਈ 21) ਨੂੰ ਇੱਕ ਠੇਕੇਦਾਰ ਨੇ ਵੀ ਸ਼ਿਰਕਤ ਕੀਤੀ ਸੀ ਜੋ ਕਿ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ।