ਰਿਜਨਲ ਦੱਖਣੀ ਆਸਟ੍ਰੇਲੀਆ ਅੰਦਰ 16 ਸਾਲ ਅਤੇ ਇਸਤੋਂ ਉਪਰ ਵਾਲਿਆਂ ਲਈ ਕਰੋਨਾ ਟੀਕਾ ਮੁਹਿੰਮ

ਰਾਜ ਅੰਦਰ ਅੱਜ ਤੋਂ 16 ਸਾਲ ਦੀ ਉਮਰ ਵਰਗ ਅਤੇ ਇਸਤੋਂ ਉਪਰ ਵਾਲਿਆਂ ਲਈ ਕਰੋਨਾ ਟੀਕਾ ਮੁਹਿੰਮ ਰਿਜਨਲ ਵੈਕਸੀਨੈਸ਼ਨਲ ਕਲਿਨਿਕਾਂ ਦੇ ਤਹਿਤ ਸ਼ੁਰੂ ਕੀਤੀ ਜਾ ਚੁਕੀ ਹੈ। ਟੀਕਾ ਲਗਾਵਾਉਣ ਵਾਸਤੇ ਤੁਸੀਂ ਆਪਣਾ ਸ਼ਨਾਖ਼ਤੀ ਕਾਰਡ, ਡਰਾਇਵਿੰਗ ਲਾਇਸੈਂਸ, ਯੁਟਿਲਟੀ ਬਿਲ ਅਤੇ ਜਾਂ ਫੇਰ ਵਿਦਿਆਰਥੀਆਂ ਵਾਲਾ ਸ਼ਨਾਖ਼ਤੀ ਕਾਰਡ ਨੇ ਕੇ ਉਕਤ ਕਲਿਨਿਕਾਂ ਵਿਖੇ ਆ ਸਕਦੇ ਹੋ। ਕਈ ਕਲਿਨਿਕਾਂ ਵਿਖੇ 50 ਸਾਲ ਤੋਂ ਥੱਲੇ ਦੀ ਉਮਰ ਵਰਗ ਵਾਸਤੇ ਫਾਈਜ਼ਰ ਉਪਲੱਭਧ ਹੈ ਅਤੇ ਕਈ ਥਾਵਾਂ ਤੇ ਐਸਟ੍ਰੇਜ਼ੈਨੇਕਾ -ਜੋ ਕਿ 50 ਸਾਲਾਂ ਤੋਂ ਉਪਰ ਦੇ ਲੋਕਾਂ ਲਈ ਵੀ ਫਾਇਦੇਮੰਦ ਹੈ।
ਟੀਕਾਕਰਣ ਮੈਪ ਵਾਸਤੇ Map of Regional Areas for COVID-19 vaccination ਅਤੇ ਜਾਂ ਫੇਰ ਕਿਸੇ ਕਿਸਮ ਦੇ ਕੋਈ ਪ੍ਰਸ਼ਨਾਂ ਵਾਸਤੇ Regional Vaccination Clinics FAQs ਉਪਰ ਵਿਜ਼ਿਟ ਕਰੋ।
ਜ਼ਿਆਦਾ ਜਾਣਕਾਰੀ ਵਾਸਤੇ ਅਤੇ ਜਾਂ ਫੇਰ ਆਪਣੀ ਬੁਕਿੰਗ ਵਾਸਤੇ www.sahealth.sa.gov.au/regionalclinics ਲਿੰਕ ਉਪਰ ਵਿਜ਼ਿਟ ਕਰੋ।
ਸਰਕਾਰ ਦੀ ਵੈਬਸਾਈਟ ਉਪਰ website ਅਤੇ ਫੇਸ ਬੁੱਕ ਉਪਰ Facebook ਅਤੇ ਜਾਂ ਫੇਰ ਟਵਿਟਰ ਉਪਰ Twitter ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।