ਸੰਸਾਰ ਪ੍ਰਸਿੱਧ ਰਗਬੀ ਖਿਡਾਰੀ ਬਾਬ ਫਲਟਨ ਦੀ ਰਾਜਕੀਏ ਸਨਮਾਨ ਨਾਲ ਅੰਤਿਮ ਵਿਦਾਇਗੀ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਭਰੇ ਨਾਲ ਸੰਦੇਸ਼ ਜਾਰੀ ਕਰਦਿਆਂ, ਬੀਤੇ 23 ਮਈ ਨੂੰ ਅਕਾਲ ਚਲਾਣਾ ਕਰ ਚੁਕੇ ਸੰਸਾਰ ਪ੍ਰਸਿੱਧ ਰਗਬੀ ਖਿਡਾਰੀ ਬਾਬ ਫਲਟਨ ਏ.ਐਮ. ਦੇ ਇਸ ਸੰਸਾਰ ਤੋਂ ਗੁਜ਼ਰ ਜਾਣ ਉਪਰ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਕੀਏ ਸਨਮਾਨ ਨਾਲ ਕੀਤਾ ਜਾਵੇਗਾ। ਸ੍ਰੀ ਫਲਟਨ ਦੇ ਪਰਵਾਰ ਨੇ ਪ੍ਰੀਮੀਅਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਮੰਨ ਵੀ ਲਿਆ ਹੈ।
ਜ਼ਿਕਰਯੋਗ ਹੈ ਕਿ ਬਾਬ ਫਲਟਨ ਜੋ ਕਿ ਸੰਸਾਰ ਪ੍ਰਸਿੱਧ ਰਗਬੀ ਖਿਡਾਰੀ ਸਨ, ਦਾ ਬੀਤੇ ਐਤਵਾਰ ਨੂੰ 74 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਰਾਜਕੀਏ ਸਨਮਾਨ ਨਾਲ ਅੰਤਿਮ ਸੰਸਕਾਰ ਦੇ ਪ੍ਰਸਤਾਵ ਨੂੰ ਪਹਿਲਾਂ ਅਧਿਕਾਰੀਆਂ ਵੱਲੋਂ ਨਕਾਰ ਦਿੱਤਾ ਗਿਆ ਸੀ ਪਰੰਤੂ ਹੁਣ ਇਸ ਉਪਰ ਮੁੜ ਤੋਂ ਵਿਚਾਰ ਕਰਕੇ ਉਕਤ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
1 ਦਿਸੰਬਰ 1947 ਨੂੰ ਜਨਮੇ, ਕੰਗਾਰੂਆਂ ਨੂੰ ਸਿਖਲਾਈ ਦੇਣ ਵਾਲੇ ਕੋਚ ਸ੍ਰੀ ਫਲਟਨ -ਜਿਨ੍ਹਾਂ ਨੂੰ ਕਿ ਉਨ੍ਹਾਂ ਦੇ ਛੋਟੈ ਨਾਮ ”ਬੋਜ਼ੋ” ਨਾਲ ਜਾਣਿਆ ਜਾਂਦਾ ਸੀ, ਨੇ 35 ਟੈਸਟ ਮੈਚ ਖੇਡੇ ਅਤੇ 1989 ਤੋਂ 1998 ਤੱਕ ਉਹ ਆਸਟ੍ਰੇਲੀਆਈ ਖਿਡਾਰੀਆਂ ਦੇ ਕੋਚ ਵਜੋਂ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਂਦੇ ਰਹੇ। ਉਹ 1966 ਵਿੱਚ ਮਾਨਲੀ ਤੋਂ ਆਪਣਾ ਆਧਾਰ ਬਣਾਉਂਦੇ ਹੋਏ ਉਭਰੇ ਅਤੇ 1976 ਵਿੱਚ ਉਨ੍ਹਾਂ ਨੇ ਟੀਮ ਦੇ ਕਪਤਾਨ ਦੀ ਭੂਮਿਕਾ ਵੀ ਨਿਭਾਈ।