ਗ੍ਰੇਟਰ ਮੈਲਬੋਰਨ ਅੰਦਰ ਇੱਕ ਹੋਰ ਕਰੋਨਾ ਦਾ ਪਾਜ਼ਿਟਿਵ ਮਾਮਲਾ ਦਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਉਤਰੀ ਮੈਲਬੋਰਨ ਵਿੱਚ ਬੀਤੇ ਕੱਲ੍ਹ ਸੋਮਵਾਰ ਨੂੰ ਇੱਕ ਪਰਿਵਾਰ ਵਿੱਚਲੇ ਚਾਰ ਮੈਂਬਰਾਂ (30 ਸਾਲਾਂ ਦਾ ਇੱਕ ਵਿਅਕਤੀ, 70 ਸਾਲਾਂ ਦਾ ਇੱਕ ਵਿਅਕਤੀ ਅਤੇ ਇੱਕ ਮਹਿਲਾ, ਅਤੇ ਇੱਕ ਛੋਟਾ ਬੱਚਾ) ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਮਗਰੋ, ਉਨ੍ਹਾਂ ਵਿੱਚੋਂ ਇੱਕ ਨਾਲ ਸਬੰਧਤ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਵਾਲਾ ਨਵਾਂ ਮਾਮਲਾ ਇੱਕ 60 ਸਾਲਾਂ ਦੇ ਵਿਅਕਤੀ ਦਾ ਹੈ।
ਉਨ੍ਹਾਂ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਸ਼ਹਿਰ ਅੰਦਰ ਕਾਫੀ ਥਾਵਾਂ ਉਪਰ ਸ਼ਿਰਕਤ ਕੀਤੀ ਸੀ ਅਤੇ ਇਸ ਵਾਸਤੇ ਸਿਹਤ ਅਧਿਕਾਰੀਆਂ ਵੱਲੋਂ ਆਂਕੜਿਆਂ ਦੇ ਆਧਾਰ ਤੇ ਲਗਾਤਾਰ ਨਵੀਆਂ ਥਾਵਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਜੋ ਕਿ ਸਰਕਾਰ ਦੀ ਵੈਬਸਾਈਟ https://www.coronavirus.vic.gov.au/exposure-sites ਉਪਰ ਵਿਜ਼ਿਟ ਕਰਕੇ ਪਤਾ ਕੀਤੀ ਜਾ ਸਕਦੀ ਹੈ ਅਤੇ ਜੇਕਰ ਦਿੱਤੀ ਗਈ ਸਮਾਂ ਸਾਰਣੀ ਅਨੁਸਾਰ ਅਜਿਹੀਆਂ ਥਾਵਾਂ ਉਪਰ ਕਿਸੇ ਨੇ ਆਵਾਗਮਨ ਕੀਤਾ ਹੋਵੇ ਅਤੇ ਜਾਂ ਫੇਰ ਇਨ੍ਹਾਂ ਵਿਅਕਤੀਆਂ ਦੇ ਸਿੱਧੇ ਸੰਪਰਕ ਵਿੱਚ ਆਏ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਕਿਸੇ ਖਾਸ ਸੂਰਤ ਵਿੱਚ ਤੁਰੰਤ ਆਪਣਾ ਕਰੋਨਾ ਟੈਸਟ ਵੀ ਕਰਵਾਉਣ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਹੀ ਰੱਖਣ।