ਨਿਊ ਸਾਊਥ ਵੇਲਜ਼ ਦੀਆਂ ਜੇਲ੍ਹਾਂ ਵਿੱਚ ਉਗਾਈ ਗਈ ਚਰੀ ਨੂੰ ਭੇਜਿਆ ਜਾ ਰਿਹਾ ਹੜ੍ਹ ਮਾਰੇ ਖੇਤਰਾਂ ਦੇ ਕਿਸਾਨਾਂ ਦੇ ਪਸ਼ੂਆਂ ਦੇ ਚਾਰੇ ਲਈ

ਸਬੰਧਤ ਵਿਭਗਾਂ ਦੇ ਮੰਤਰੀ ਰੋਬਰਟਨ ਅਨੁਸਾਰ, ਇਮੂ ਪਲੇਨ ਕੋਰੈਕਸ਼ਨਲ ਸੈਂਟਰ ਵਿੱਚ ੳਗਾਇਆ ਗਿਆ 75 ਟਨ ਤੋਂ ਵੀ ਜ਼ਿਆਦਾ ਚਾਰਾ (ਚਰੀ ਦੀਆਂ 150 ਵੱਡੀਆਂ ਅਤੇ 500-750 ਕਿਲੋ ਗ੍ਰਾਮ ਦੀਆਂ ਗੱਠਾਂ) ਨੂੰ ਹੜ੍ਹ ਪ੍ਰਭਾਵਿਤ ਰਿਚਮੰਡ ਅਤੇ ਮਲਗਰੇਵ ਆਦਿ ਵਿੱਚਲੇ ਡੈਰੀ ਫਾਰਮਾਂ ਉਪਰ ਭੇਜਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਜਿਹੇ ਪੀੜਿਤ ਕਿਸਾਨਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਚਾਰਾ ਮਿਲ ਜਾਣ ਨਾਲ ਹੜ੍ਹ ਤੋਂ ਹੋਏ ਨੁਕਸਾਨ ਆਦਿ ਪ੍ਰਤੀ ਥੋੜ੍ਹੀ ਜਿਹੀ ਰਾਹਤ ਮਿਲੇਗੀ ਜਿਨ੍ਹਾਂ ਕੋਲ ਕੁੱਝ ਦਿਨਾਂ ਦਾ ਹੀ ਚਾਰਾ ਬਚਿਆ ਹੈ।
ਰਾਜ ਦੇ ਕੋਰੈਕਟਿਵ ਸੇਵਾਵਾਂ ਦੇ ਕਮਿਸ਼ਨਰ ਪੀਟਰ ਸਵਰਿਨ ਨੇ ਕਿਹਾ ਕਿ ਜੇਲ੍ਹ ਵਿਚਲੇ ਔਰਤਾਂ ਦੇ ਇੱਕ ਛੋਟੇ ਜਿਹੇ ਸੰਗਠਨ ਨੇ ਉਕਤ ਚਾਰੇ ਨੂੰ ਉਗਾਉਣ ਦੀ ਪਹਿਲਾਂ ਸਿਖਲਾਈ ਪ੍ਰਾਪਤ ਕੀਤੀ ਅਤੇ ਫੇਰ ਅਪਾਣੀਆਂ ਮਹਾਰਤਾਂ ਨਾਲ ਇਸਨੂੰ ਜੇਲ੍ਹ ਦੀਆਂ ਜ਼ਮੀਨਾਂ ਉਪਰ ਉਗਾਇਆ ਹੈ।
ਸਰਕਾਰ ਦੇ ਉਕਤ ਫੈਸਲੇ ਕਾਰਨ ਇਸ ਮਦਦ ਨੂੰ ਪ੍ਰਾਪਤ ਕਰਨ ਵਾਲੇ ਕਿਸਾਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ।