ਮੈਲਬੋਰਨ ਅੰਦਰ ਕਰੋਨਾ ਦੇ ਦੋ ‘ਸ਼ੱਕੀ’ ਪਾਜ਼ਿਟਿਵ ਮਾਮਲਿਆਂ ਦਾ ਦਰਜ ਹੋਣਾ ਬਣਿਆ ਚਿੰਤਾ ਦਾ ਵਿਸ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਸਿਹਤ ਅਧਿਕਾਰੀ, ਮੈਲਬੋਰਨ ਦੇ ਉਤਰੀ ਸਬਅਰਬਾਂ ਵਿੱਚ ਮਿਲਣ ਵਾਲੇ ਨਵੇਂ ਕਰੋਨਾ ਦੇ ਦੋ ਮਾਮਲਿਆਂ ਕਾਰਨ ਚਿੰਤਾ ਵਿੱਚ ਦਿਖਾਈ ਦੇ ਰਹੇ ਹਨ ਅਤੇ ਹਰ ਪਹਿਲੂ ਦੀ ਜਾਂਚ ਪੂਰੇ ਅਹਿਤਿਆਦ ਅਤੇ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਰਿਪੋਰਟ ਉਪਰ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਹਾਲ ਦੀ ਘੜੀ ਇਹੋ ਕਹਿਣਾ ਹੈ ਕਿ ਇਹ ਦੋਵੇਂ ਮਾਮਲੇ ਆਪਸ ਵਿੱਚ ਹੀ ਜੁੜੇ ਹੋਏ ਹਨ ਅਤੇ ਦੋਹਾਂ ਨੂੰ ਆਈਸੋਲੇਟ ਕੀਤਾ ਜਾ ਚੁਕਿਆ ਹੈ ਅਤੇ ਇਨ੍ਹਾਂ ਦੇ ਮੁੜ ਤੋਂ ਟੈਸਟਾਂ ਦੀ ਤਿਆਰੀ ਵੀ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ 15 ਦਿਨਾਂ ਪਹਿਲਾਂ ਇੱਕ ਗਲਤ ਥਾਂ ਦੀ ਕਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸਨੂੰ ਦਰੁਸਤ ਕੀਤਾ ਗਿਆ ਸੀ ਅਤੇ ਅਸਲ ਥਾਂ (ਵੂਲਵਰਥ ਦੀ ਐਪਿੰਗ ਨਾਰਥ) ਜੋ ਕਿ ਉਕਤ ਥਾਂ ਤੋਂ ਤਿੰਨ ਕਿਲੋਮੀਟਰ ਦੂਰੀ ਤੇ ਸੀ ਬਾਰੇ ਮੁੜ ਤੋਂ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ ਮਈ 8 (ਸ਼ਨਿਚਰਵਾਰ) ਤਾਰੀਖ ਨੂੰ ਸ਼ਾਮ ਦੇ 5:40 ਤੋਂ 6:38 ਤੱਕ ਜੇਕਰ ਕਿਸੇ ਨੇ ਉਕਤ ਥਾਂ ਉਪਰ ਸ਼ਿਰਕਤ ਕੀਤੀ ਸੀ ਤਾਂ ਆਪਣੇ ਆਪ ਨੂੰ ਤੁਰੰਤ ਆਈਸੋਲੇਟ ਕਰੇ ਅਤੇ ਆਪਣੀ ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਹੀ ਰੱਖੇ।
ਜੇਕਰ ਉਪਰੋਕਤ ਦੋਹੇਂ ਟੈਸਟ ਪਾਜ਼ਿਟਿਵ ਆਉਂਦੇ ਹਨ ਤਾਂ ਵਿਕਟੋਰੀਆ ਦਾ 86 ਦਿਨਾਂ ਦਾ ਕਰੋਨਾ ਮੁਕਤ ਹੋਣ ਦੇ ਦਾਅਵੇ ਨੂੰ ਠੇਸ ਲੱਗਣੀ ਲਾਜ਼ਮੀ ਹੈ।