ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਕਨਵੀਨਰ ਉੱਘੇ ਸਿੱਖ ਆਗੂ ਬੂਟਾ ਸਿੰਘ ਖੜੌਦ ਨੂੰ ਸਦਮਾ, ਪਿਤਾ ਜੱਥੇ: ਰਘਬੀਰ ਸਿੰਘ ਦਾ ਚਲਾਣਾ

ਨਿਊਜਰਸੀ —ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਅਮਰੀਕਾ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੇ ਪਿਤਾ ਜਥੇਦਾਰ ਰਘਬੀਰ ਸਿੰਘ ਖੜੌਦ ਬੀਤੇਂ ਦਿਨ ਅਕਾਲ ਚਲਾਣਾ ਕਰ ਗਏ ਹਨ । ਉਹ 82 ਸਾਲ ਦੇ ਸਨ ਅਤੇ  ਕਾਫ਼ੀ ਸਮਾਂ ਉਹ ਆਪਣੇ ਹੋਣਹਾਰ ਸਪੁੱਤਰ ਸ: ਬੂਟਾ ਸਿੰਘ ਖੜੌਦ ਕੋਲ ਨਿਉਜਰਸੀ, (ਅਮਰੀਕਾ ) ਵੀ ਰਹੇ । ਅਤੇ ਉਹਨਾ ਨੇ ਆਪਣਾ ਆਖਰੀ ਸਾਹ ਆਪਣੇ ਜੱਦੀ ਪਿੰਡ ਕੱਟਾਂ ਜਿਲ੍ਹਾਂ ਨਵਾਂ ਸ਼ਹਿਰ ਵਿਖੇ ਲਿਆ ਜਿਹੜੀ ਉਹਨਾ ਦੀ ਆਖਰੀ ਤਮੰਨਾ ਸੀ ਸਵ: ਜੱਥੇ: ਰਘਬੀਰ ਸਿੰਘ ਆਪਣੇ ਪਿੰਡ ਦੇ ਨਾਲ ਪੂਰੀ ਤਰ੍ਹਾਂ ਬੱਝੇ ਹੋਏ ਸਨ ਅਤੇ ਨਵਾਸ਼ਹਿਰ ਏਰੀਏ ਚ’ ਉਹਨਾਂ ਦਾ ਕਾਫ਼ੀ ਮਾਣ ਸਤਿਕਾਰ ਸੀ ਅਤੇ ਉਹ ਇੰਨਾਂ ਉਮਰ ਚ’ ਵੀ ਪਿੰਡ ਦੇ ਸ਼ੋਸ਼ਲ ਕੰਮਾ ਦੇ ਨਾਲ , ਨਾਲ  ਖਾਲਸਾ ਪੰਥ ਵਲੋ ਅਰੰਭੇ ਮੋਰਚਿਆ ਵਿੱਚ  ਵੀ ਜੇਲ੍ਹ ਗਏ ਸਨ।ਅੱਜ ਵਿਦੇਸ਼ੀ ਧਰਤੀ ਤੇ ਉਹਨਾਂ ਦਾ ਸਪੁੱਤਰ ਆਪਣੇ ਪਿਤਾ ਦੀਆ ਲੀਹਾਂ ਤੇ ਚੱਲਦੇ ਹੋਏ ਖਾਲਸਾ ਪੰਥ ਦੀ ਸੇਵਾ ਕਰ ਰਿਹਾ ਹੈ। ਅਤੇ ਅਮਰੀਕਾ ਚ’ ਸਮਾਜ ਭਲਾਈ ਦੇ ਕੰਮਾਂ ਚ’ ਪਹਿਲੀ ਕਤਾਰ ਚ’ਬੂਟਾ ਸਿੰਘ ਖੜੌਦ ਦਾ ਨਾਂ ਆਉਦਾ ਹੈ।ਇਹ ਵੀ ਉਹਨਾ ਦੀ ਪੰਥਕ ਸ਼ਖਸੀਅਤ ਕਰਕੇ ਹੀ  ਜਿਹੜੀ ਗੁੜਤੀ ਉਹਨਾਂ ਦੇ ਮਾ ਬਾਪ ਨੇ  ਬਚਪਨ ਵਿੱਚ ਉਹਨਾਂ ਨੂੰ ਮਿਲੀ ਉਥੇ ਉਹਨਾ ਨੇ ਅਮਰੀਕਾ ਦੀ ਧਰਤੀ ਤੇ ਕਿਸਾਨੀ ਸੰਘਰਸ ਦੀ ਵੀ ਉਹਨਾਂ ਦੇ ਸਪੁੱਤਰ ਬੂਟਾ ਸਿੰਘ ਖੜੌਦ ਨੇ ਠੋਕ ਕੇ  ਹਿਮਾਇਤ ਕੀਤੀ। ਅਸੀਂ  ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਬਾਪੂ ਜੀ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣਅਤੇ ਪਰਿਵਾਰ ਨੂੰ ਭਾਣਾ ਬਖ਼ਸ਼ਣ ਦਾ ਬੱਲ ਬਖ਼ਸ਼ੇ।