ਅੰਮ੍ਰਿਤ ਕੀ ਹੈ?

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ-
# ਮ੍ਰਿਤ = ਮੌਤ = ਮੌਤ ਸਰੀਰਕ ਨਹੀਂ ਸਗੋਂ ਆਤਮਿਕ ਮੌਤ ਹੈ ਜੋ ਗੁਰੂ ਸਾਹਿਬ ਮੁਤਾਬਕ ਵਿਕਾਰਾਂ ਨਾਲ ਹੁੰਦੀ ਹੈ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਆਲਸ, ਅਘਿਰਤਘਣਤਾ, ਦੂਜਿਆਂ ਤੇ ਦਬਦਬਾ ਰੱਖਣਾ (dominance), ਦੋਗਲਾਪਨ, ਅਗਿਆਨਤਾ, ਸ਼ਰਾਬ ਤੇ ਹੋਰ ਨਸ਼ਿਆਂ ਦੀ ਆਦਤ, ਤ੍ਰਿਸ਼ਨਾ, ਈਰਖਾ, ਨਿਰਦਈਪੁਣਾ, ਚੋਰੀ, ਜਾਰੀ, ਜੂਆ, ਕੌੜਾ ਬੋਲਣਾ, ਨਸਲ/ਜਾਤ/ਰੰਗ/ਲਿੰਗ ਅਧਾਰਿਤ ਭੇਦਭਾਵ ਕਰਨਾ ਤੇ ਹੋਰ ਅਨੇਕਾਂ ਵਿਕਾਰ ਜੋ ਗੁਰੂ ਸਾਹਿਬ ਆਪਣੀ ਰੱਬੀ ਬਾਣੀ ਰਾਹੀਂ ਸਾਨੂੰ ਦੱਸਦੇ ਨੇ।
# ਇਸ ਤਰ੍ਹਾਂ ਜੋ ਵੀ ਵਿਚਾਰਧਾਰਾ/ਸਿਖਿਆ ਸਾਡੇ ਮਨ ਦੇ ਵਿਕਾਰਾਂ ਤੋਂ ਮੁਕਤੀ ਦਿਵਾ ਕੇ, ਸਾਡਾ ਆਚਰਣ ਰੱਬੀ ਗੁਣਾਂ ਨਾਲ ਭਰਪੂਰ ਕਰੇ ਜਿਵੇਂ ਸੱਚ, ਮਨੁੱਖੀ ਬਰਾਬਰੀ, ਸਿਰਜਣਾਤਮਿਕਤਾ, ਨਿਡਰਤਾ, ਨਿਰਵੈਰਤਾ, ਸੰਤੋਖ, ਸੇਵਾ, ਵੰਡ ਛਕਣਾ, ਮਨੁੱਖੀ ਭਾਈਚਾਰਾ, ਖਿਮਾਂ ਕਰਨਾ, ਮਿੱਠ-ਬੋਲਣਾ, ਨਿਮਰਤਾ, ਦਯਾ, ਹਮਦਰਦੀ ਅਤੇ ਹੋਰ ਬਹੁਤ ਸਾਰੇ ਗੁਣ । ਇਹ ਗੁਣ ਅਸੀਂ ਗੁਰਬਾਣੀ ਤੋਂ ਲੈਕੇ ਆਪਣਾ ਆਚਰਣ ਬਣਾਉਣਾ ਹੈ।
ਇਸ ਤਰ੍ਹਾਂ ਗੁਰਬਾਣੀ, ਜੋ ਸਾਡੇ ਮਨ ਦੇ ਵਿਕਾਰਾਂ ਨੂੰ ਦੂਰ ਕਰਦੀ ਹੈ, ਰੱਬੀ ਗੁਣਾਂ ਭਰਪੂਰ ਆਚਰਣ ਨਿਰਮਾਣ ਕਰਦੀ ਹੈ, ਸਾਨੂੰ ਆਨੰਦਮਈ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ ਤੇ ਸਾਨੂੰ ਆਤਮਿਕ ਮੌਤ ਤੋਂ ਬਚਾਉਂਦੀ ਹੈ, ਸਾਡੇ ਲਈ ਅੰਮ੍ਰਿਤ ਹੈ।

ਅੰਮ੍ਰਿਤ ਸੰਸਕਾਰ
ਸ੍ਰੀ ਅਕਾਲ ਤਖਤ ਸਾਹਿਬ ਦੀ ਜਾਰੀ ਕੀਤੀ ਗਈ ਰਹਿਤ ਮਰਯਾਦਾ ਦੇ ਭਾਗ( ਸ) ਅਨੁਸਾਰ- ਅੰਮ੍ਰਿਤ ਅਭਿਲਾਖੀ ਵਿਅਕਤੀ ਦੀ ਉਮਰ ਬਾਰੇ ਏਨਾ ਹੀ ਲਿਖਿਆ ਗਿਆ ਹੈ ਕਿ ” ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ,”
ਸਿਡਨੀ ਸਕੂਲ ਵਿਖੇ ਵਾਪਰੀ ਮੌਜੂਦਾ ਘਟਨਾ ਬਾਰੇ, ਸਿੱਖ ਸੰਗਤ ਨੂੰ ਬੜੀ ਸੂਝਬੂਝ ਨਾਲ  ਫੈਸਲਾ ਲੈਣਾ ਚਾਹੀਦਾ ਹੈ।
(1) ਸਰਕਾਰਾਂ ਨਾਲ ਜਿਆਦਾ ਟਕਰਾਅ ਨਾਲੋਂ, ਕਿਰਪਾਨ ਦੇ ਇਕ blunt and symbolic size ਬਾਰੇ ਗਲ ਕਰਨੀ ਚਾਹੀਦੀ ਹੈ।
(2) ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਕਿ ਜੇਕਰ ਬਚਪਨ ਵਿੱਚ ਕੋਈ ਕੇਸ ਤੇ ਹੋਰ  ਰਹਿਤ ਮਰਯਾਦਾ ਨਹੀਂ ਨਿਭਾਉਂਦਾ ਤਾਂ ਵੱਡੇ ਹੋਕੇ ਔਖਾ ਹੁੰਦਾ ਹੈ। ਪਰ ਮਾਪਿਆਂ ਨੂੰ ਜਿਆਦਾ ਜੋਰ, ਗੁਰਬਾਣੀ ਰਾਹੀਂ ਬੱਚਿਆਂ ਨੂੰ ਰੱਬੀ ਗੁਣ ਲੈਕੇ, ਵਿਕਾਰਾਂ ਤੋਂ ਮੁਕਤੀ ਪਾਕੇ ਚੰਗਾ ਆਚਰਣ ਨਿਰਮਾਣ ਕਰਨ ਬਾਰੇ ਦੱਸਣਾ  ਚਾਹੀਦਾ ਹੈ।
(3) ਮੌਜੂਦਾ ਝਗੜੇ ਦਾ ਮੂਲ-ਕਾਰਨ ਜੇਕਰ ਬੁਲੀਂਗ ਹੈ,ਤਾਂ ਮਾਪਿਆਂ ਨੂੰ ਯੋਗ  ਅਧਿਕਾਰੀ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ। ਇਸ ਕੁਰੀਤੀ ਨੂੰ ਸਮਾਜ ਦੇ ਸਾਰੇ ਵਰਗਾਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ।

(ਸ਼ੁਭਚਿੰਤਕ, ਕਰਨੈਲ ਸਿੰਘ) – guidesofgurupanth@gmail.com