ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਿਰਾਸਤੀ ਨਿਸ਼ਾਨੀਆਂ ਨੂੰ ਸੰਭਾਲਣ ਅਤੇ ਵਿਰਾਸਤੀ ਪ੍ਰੋਗਰਾਮਾਂ ਨੂੰ ਉਲੀਕਣ ਵਾਸਤੇ ਨਵੀਆਂ ਗ੍ਰਾਂਟਾਂ ਦਾ ਐਲਾਨ

ਸਬੰਧਤ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਅੰਦਰ ਵਿਰਾਸਤੀ ਅਤੇ ਸਭਿਆਚਾਰਕ ਥਾਵਾਂ, ਵਸਤੂਆਂ ਆਦਿ ਦੀ ਸਾਂਭ ਸੰਭਾਲ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਉਲੀਕਣ -ਜਿਨ੍ਹਾਂ ਰਾਹੀਂ ਕਿ ਵਿਰਾਸਤੀ ਅਤੇ ਸਭਿਆਚਾਰਕ ਖ਼ਸ਼ਬੋਆਂ ਫਿਜ਼ਾ ਵਿੱਚ ਫੈਲਦੀਆਂ ਹਨ, ਲਈ 5.5 ਮਿਲੀਅਨ ਡਾਲਰਾਂ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।
ਇਸ ਦੇ ਤਹਿਤ ਸਰਕਾਰ ਵੱਲੋਂ 220 ਅਜਿਹੇ ਪ੍ਰਾਜੈਕਟਾਂ ਨੂੰ ਮਾਲੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਿੰਚ ਕਿ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ, ਸਿਖਲਾਈਆਂ ਲਈ ਪ੍ਰੋਗਰਾਮ, ਅਤੇ ਅਜਿਹੀਆਂ ਵਿਰਾਸਤੀ ਅਤੇ ਸਭਿਆਚਾਰਕ ਗਤੀਵਿਧੀਆਂ ਅਤੇ ਸਮਾਗਮਾਂ ਦਾ ਆਯੋਜਨ ਆਦਿ ਸ਼ਾਮਿਲ ਹਨ।
ਸਰਕਾਰ ਦੇ ਮੌਜੂਦਾ ਫੰਡਿੰਗ ਦੇ ਪ੍ਰੋਗਰਾਮ ਤਹਿਤ ਅਜਿਹੇ 182 ਪ੍ਰਾਜੈਕਟਾਂ ਨੂੰ 4.6 ਮਿਲੀਅਨ ਡਾਲਰਾਂ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਜੋ ਕਿ ਅਜਿਹੇ ਖੇਤਰਾਂ ਵਿੱਚ ਹੋਣਗੇ ਜਿਨ੍ਹਾਂ ਖੇਤਰਾਂ ਵਿੱਚ ਕੁਦਰਤੀ ਆਫ਼ਤਾਵਾਂ ਨੇ ਕਹਿਰ ਢਾਹਿਆ ਸੀ ਅਤੇ ਇਨ੍ਹਾਂ ਖੇਤਰਾਂ ਵਿੱਚ ਕਾਫੀ ਨੁਕਸਾਨ ਹੋਇਆ ਸੀ। ਇਨ੍ਹਾਂ ਵਿੱਚ ਸੋਕਾ, ਹੜ੍ਹ, ਜੰਗਲੀ ਅੱਗ, ਤੂਫਾਨ, ਜਿਹੀਆਂ ਕੁਦਰੀਤ ਆਫ਼ਤਾਵਾਂ ਆਦਿ ਸ਼ਾਮਿਲ ਹਨ।
ਅਜਿਹੇ ਪ੍ਰਾਜੈਕਟਾਂ ਦੇ ਤਹਿਤ ਸਾਬਕਾ ਕਿੰਚੇਲਾ ਐਬੋਰਿਜਨਲ ਲੜਕੇ ਦੇ ਕੈਂਪਸੀ ਵਿਖੇ ਘਰ ਵਾਲੀ ਅਜਿਹੀ ਥਾਂ ਸਿਖਲਾਈ ਵਾਲੀ ਥਾਂ ਦਾ ਟੂਰ ਵੀ ਸ਼ਾਮਿਲ ਹੈ ਅਤੇ ਇਸੇ ਤਰਾ੍ਹਂ ਨਾਲ ਰਾਜ ਦੇ ਉਤਰੀ-ਪੱਛਮੀ ਖੇਤਰ ਵਿਚਲੇ ਵੂਲਸ਼ੈਡਾਂ ਦਾ ਰੱਖ-ਰਖਾਉ ਆਦਿ ਦੇ ਨਾਲ ਨਾਲ ਸ਼ੌਲਹੈਵਨ ਵਿਖੇ ਲੇਡੀ ਡੈਨਮੈਨ ਦੀ ਫੈਰੀ ਆਦਿ ਦੇ ਟੂਰ ਵੀ ਸ਼ਾਮਿਲ ਹਨ।
ਵਿਰਾਸਤੀ ਥਾਵਾਂ ਦੀ ਸੂਚੀ ਆਦਿ ਲਈ ਸਰਕਾਰ ਦੀ ਵੈਬ ਸਾਈਟ NSW State Heritage Inventory ਉਪਰ ਅਤੇ ਉਪਰੋਕਤ ਗ੍ਰਾਂਟਾਂ ਲਈ Heritage NSW website ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।