ਨਿਊ ਸਾਊਥ ਵੇਲਜ਼ ਵਿੱਚ ਡਿਜੀਟਲ ਡ੍ਰਾਈਵਿੰਗ ਲਾਇਸੈਂਸ ਨੂੰ ਭਰਵਾਂ ਹੁੰਗਾਰਾ

ਡਿਜੀਟਲ ਤਕਨਾਲੋਜੀ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਸਰਕਾਰ ਵੱਲੋਂ ਡੀਜੀਟਲ ਤਕਨਾਲੋਜੀ ਦੇ ਤਹਿਤ ਡ੍ਰਾਈਵਿੰਗ ਲਾਇਸੰਸਾਂ ਨੂੰ ਡਿਜੀਟਲ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ 53% ਲੋਕਾਂ ਨੇ ਇਸਨੂੰ ਅਪਣਾ ਵੀ ਲਿਆ ਹੈ ਤੇ ਕੁੱਲ ਤਬਕੇ ਵਿੱਚੋਂ 95% ਇਸ ਦੀ ਹਾਮੀ ਵੀ ਭਰ ਚੁਕੇ ਹਨ।
ਉਨ੍ਹਾਂ ਕਿਹਾ ਕਿ ਇਸ ਕਾਰਜ ਵਾਸਤੇ ਸਰਕਾਰ ਨੇ ਜੋ ਐਪ ਜਾਰੀ ਕੀਤੀ ਹੈ ਉਹ ਸੁਰੱਖਿਅਤ ਹੈ ਅਤੇ ਰਿਵਾਇਤੀ ਪਲਾਸਟਿਕ ਵਾਲੇ ਡ੍ਰਾਈਵਿੰਗ ਲਾਈਸੈਂਸ ਨਾਲੋਂ ਕਿਤੇ ਬਿਹਤਰ ਅਤੇ ਸੁਵਿਧਾਜਨਕ ਵੀ ਹੈ।
ਡੀ.ਡੀ.ਐਲ (ਡਿਜੀਟਲ ਡ੍ਰਾਈਵਿੰਗ ਲਾਇਸੈਂਸ) ਨੂੰ ਡਾਊਨਲੋਡ ਕਰਨ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਆਪਣਾ ਪਿੰਨਕੋਡ ਪਾ ਕੇ ਇਸਨੂੰ ਲਾਕ ਵੀ ਕੀਤਾ ਜਾ ਸਕਦਾ ਹੈ ਅਤੇ ਆਫਲਾਈਨ ਵੀ ਇਸਤੇਮਾਲ (ਅਕਸੈਸ) ਕੀਤਾ ਜਾ ਸਕਦਾ ਹੈ।
ਇਸ ਵਾਸਤੇ ਸਰਕਾਰ ਨੇ 10 ਪਿੰਨਕੋਡ ਜਾਰੀ ਕੀਤੇ ਹੋਏ ਹਨ ਜੋ ਕਿ ਇਸ ਪ੍ਰਕਾਰ ਹਨ:

PostcodeAreaDownloads
2148ਬਲੈਕ ਟਾਊਨ19,788
2155ਕੈਲੀਵਿਲੇ18,524
2154ਕਾਸਲ ਹਿਲ17,598
2444ਪੋਰਟ ਮੈਕੁਆਇਰ15,896
2153ਬੌਲਖਮ ਹਿਲਜ਼15,487
2144ਔਬਰਨ14,989
2830ਡੂਬੋ14,645
2800ਓਰੈਂਜ14,111
2088ਮੋਸਮੈਨ13,305
2112ਰਾਇਡ13,121