ਦੱਖਣੀ ਆਸਟ੍ਰੇਲੀਆ ਅੰਦਰ ਰੌਜ਼ਗਾਰ ਵਧੇ, ਬੇਰੌਜ਼ਗਾਰੀ ਦੀ ਦਰ ਗਿਰ ਕੇ 5.7% ਪਹੁੰਚੀ

ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦਰਸਾਇਆ ਗਿਆ ਹੈ ਕਿ ਦੱਖਣੀ ਆਸਟ੍ਰੇਲੀਆ ਵਿਚ ਕੋਵਿਡ-19 ਰਿਕਵਰੀ ਪਲਾਨ ਦੇ ਚਲਦਿਆਂ ਇਸ ਹਫ਼ਤੇ ਜਿਹੜੇ ਲੋਕਾਂ ਨੂੰ ਰੌਜ਼ਗਾਰ ਮੁਹੱਈਆ ਕਰਵਾਏ ਗਏ ਹਨ ਉਨ੍ਹਾਂ ਦੀ ਕੁੱਲ ਗਿਣਤੀ 864,200 ਤੱਕ ਪਹੁੰਚ ਗਈ ਹੈ ਅਤੇ ਇਸੇ ਮਹੀਨੇ ਹੋਰ ਵੀ 15,000 ਰੌਜ਼ਗਾਰ ਸੰਸਾਧਨ ਲੋਕਾਂ ਲਈ ਮੁਹੱਈਆ ਕਰਵਾਏ ਗਏ ਹਨ।
ਉਕਤ ਮੁਹਿੰਮ ਦੇ ਚਲਦਿਆਂ ਰਾਜ ਸਰਕਾਰ ਨੂੰ ਇਸ ਵਾਸਤੇ 1 ਬਿਲੀਅਨ ਡਾਲਰ ਦੇ ਸਾਲਾਨਾ ਖਰਚ ਦੀ ਮਦਦ ਫੈਡਰਲ ਸਰਕਾਰ ਵੱਲੋਂ ਮਿਲ ਰਹੀ ਹੈ ਜਿਸ ਵਿੱਚ ਕਿ 2.6 ਮਿਲੀਅਨ ਨਾਰਥ-ਸਾਊਥ ਕਾਰੀਡੋਰ ਲਈ; 148 ਮਿਲੀਅਨ ਆਗਸਟਾ ਹਾਈਵੇ ਡੁਪਲੀਕੇਸ਼ਨ ਲਈ; 161.6 ਮਿਲੀਅਨ ਟਰੂਰੋ ਬਾਇਪਾਸ ਲਈ; 48 ਮਿਲੀਅਨ ਹੇਅਸਨ ਟਨਲਾਂ ਦੇ ਨਵ ਨਿਰਮਾਣ ਲਈ ਖਰਚਿਆ ਜਾ ਰਿਹਾ ਹੈ।
ਸਰਕਾਰ ਦੀਆਂ ਕਾਰਗੁਜ਼ਾਰੀਆਂ ਲਈ ਸਰਕਾਰ ਦੀ ਵੈਬਸਾਈਟ our recovery plan to create jobs ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।