ਗੁਰੂ ਨਾਨਕ ਦੇਵ ਜੀ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਲਈ ਹੋਰ ਡਾਇਲਸਿਸ ਮਸੀਨਾ ਖਰੀਦਣ ਲਈ ਆਸਟ੍ਰੇਲੀਆ ਤੋ ਇਲਾਕੇ ਦੇ ਪ੍ਰਵਾਸੀ ਵੀਰਾਂ ਨੇ ਕੀਤੀ 1,00000 ਲੱਖ ਰੁਪਏ ਦੀ ਮਦਦ

ਭੁਲੱਥ — ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਯੂਨਿਟ ਜੋ ਕਿ  ਸਰਕਾਰੀ ਹਸਪਤਾਲ ਭੁਲੱਥ ਵਿੱਚ ਲੱਗ ਚੁੱਕਾ  ਹੈ ਜਿਸ ਵਿਚ ਤਕਰੀਬਨ ਛੇ ਡਾਇਲਸਿਸ ਮਸ਼ੀਨਾਂ ਲੋੜਵੰਦ ਮਰੀਜਾ ਦੀ ਫ੍ਰੀ ਡਾਇਲਸਿਸ ਕਰਨ ਲਈ ਲਗਾਈਆਂ ਜਾਣੀਆ ਹਨ ਤਿੰਨ ਡਾਇਲਸਿਸ ਮਸ਼ੀਨਾ ਨਾਲ ਲੋੜਵੰਦ ਮਰੀਜਾ ਦਾ ਡਾਇਲਸਜ ਕਰਨਾ ਸੁਰੂ ਹੋ ਗਿਆ ਹੈ।।ਬਾਕੀ ਰਹਿੰਦੀਆ ਡਾਇਲਸਿਸ ਮਸ਼ੀਨਾ ਲਈ ਐਨ ਆਰ ਆਈ ਅਤੇ ਇਲਾਕਾ ਨਿਵਾਸੀਆ ਵਲੋ ਬਹੁਤ ਸਹਿਯੋਗ ਦਿੱਤਾ ਜਾ ਰਿਹਾ।ਜਿਸ ਲਈ ਅੱਜ ਸੰਸਥਾ ਨੂੰ ਆਸਟ੍ਰੇਲੀਆ ਦੀ ਸੰਗਤ ਵੱਲੋਂ 1, 00000 ਲੱਖ  ਰੁਪਏ ਭੇਜੇ ਗਏ ਹਨ ਆਸਟ੍ਰੇਲੀਆ ਦੀ ਸੰਗਤ ਵੱਲੋਂ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਹਰ ਸਾਲ ਮਈ ਦੇ ਮਹੀਨੇ ਦਾ ਜਿੰਨਾ ਵੀ ਖਰਚ ਆਇਆ ਕਰੇਗਾ ਉਹ ਹੀ ਉਠਾਉਣਗੇ ।ਬਾਬਾ  ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ  ਸੋਸਾਇਟੀ ਨੂੰ ਇਹ ਸਹਿਯੋਗ ਦੇਣ ਲਈ ਕਮੇਟੀ ਦੇ ਸਮੂੰਹ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ  ਆਸਟ੍ਰੇਲੀਆ ਚ’ ਰਹਿੰਦੇ ਸਾਰੇ ਇੰਨਾਂ ਐਨਆਰਆਈਜ ਵੀਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ।