ਥੈਲੇਸੀਮੀਆਂ ਤੋਂ ਪੀੜਤ ਬੱਚਿਆਂ ਦੀ ਲੋੜ ਲਈ 51 ਯੂਨਿਟ ਖੂਨ ਦਾਨ

ਫਰੀਦਕੋਟ :- ਬਾਬਾ ਫਰੀਦ ਬਲੱਡ ਸੇਵਾ ਫਰੀਦਕੋਟ ਵਲੋਂ ਥੈਲੇਸੀਮੀਆਂ ਤੋਂ ਪੀੜਤ ਬੱਚਿਆਂ ਅਤੇ ਹੋਰ ਰੋਗੀਆਂ ਨੂੰ ਖੂਨ ਦੀ ਜਰੂਰਤ ਨੂੰ ਦੇਖਦਿਆਂ ਗੁਰੂ ਨਾਨਕ ਮੋਦੀਖਾਨਾ ਕੋਟਕਪੂਰਾ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਸੰਸਥਾ ਦੇ ਚਾਰ ਮੈਂਬਰਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਵੈਇਛੁੱਕ ਖੂਨਦਾਨ ਕੈਂਪ ਲਾਇਆ ਗਿਆ। ਬਾਬਾ ਫਰੀਦ ਬਲੱਡ ਸੇਵਾ ਸੰਸਥਾ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ ਨੇ ਦੱਸਿਆ ਕਿ ਲੋੜਵੰਦਾਂ ਦੀ ਜਰੂਰਤ ਦੇ ਮੱਦੇਨਜਰ ਇਸ ਮੌਕੇ 51 ਖੂਨਦਾਨੀਆਂ ਨੇ ਸੇਵਾ ਵਿੱਚ ਯੋਗਦਾਨ ਪਾਉਂਦਿਆਂ ਖੂਨਦਾਨ ਕੀਤਾ। ਉਨਾ ਦੱਸਿਆ ਕਿ 42 ਯੂਨਿਟ ਖੂਨ ਥੈਲੇਸੀਮੀਆਂ ਤੋਂ ਪੀੜਤ ਬੱਚਿਆਂ ਅਤੇ ਬਾਕੀ ਹੋਰ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਗਿਆ। ਹਰਪ੍ਰੀਤ ਸਿੰਘ ਖਾਲਸਾ ਅਤੇ ਨਿਰਜੰਣ ਸਿੰਘ ਗੁਰੂਸਰ ਨੇ ਦਾਅਵਾ ਕੀਤਾ ਕਿ ਉਪਰੋਕਤ ਦੋਨਾਂ ਸੰਸਥਾਵਾਂ ਵਲੋਂ ਹਰ ਸਾਲ 10 ਤੋਂ 12 ਕੈਂਪ ਲੋੜਵੰਦਾਂ ਲਈ ਲਾਏ ਜਾਂਦੇ ਹਨ ਅਤੇ ਹਰ ਰੋਜ ਪੰਜ ਖੂਨਦਾਨੀ ਅਜਿਹੇ ਮਰੀਜਾਂ ਨੂੰ ਖੂਨਦਾਨ ਕਰਕੇ ਰਾਹਤ ਦਿੰਦੇ ਹਨ। ਮਨਪ੍ਰੀਤ ਸਿੰਘ ਮੈਨੇਜਰ ਟਿੱਲਾ ਬਾਬਾ ਫਰੀਦ ਸਮੇਤ ਮਨਦੀਪ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਪਤਵੰਤਿਆਂ ਨੇ ਉਪਰੋਕਤ ਦੋਨਾਂ ਸੰਸਥਾਵਾਂ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਨਾਲ ਹੋਰਨਾ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਬਲੱਡ ਬੈਂਕ ਵਲੋਂ ਡਾ ਨੀਤੂ ਕੱਕੜ, ਡਾ ਹਰਪ੍ਰੀਤ ਕੋਰ, ਡਾ ਅਮਰਿੰਦਰ ਸਿੰਘ, ਡਾ ਅੰਗਰੇਜ ਸਿੰਘ ਆਦਿ ਦਾ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵੀਰ ਸਿੰਘ ਰੱਤੀਰੋੜੀ, ਅਰਸ਼ ਸਿੰਘ ਖਾਰਾ, ਜੱਸ ਸਿੰਘ ਫਿੱਡੇ, ਸਤਨਾਮ ਸਿੰਘ ਮੰਘੇੜਾ, ਸੁਖਦੀਪ ਸਿੰਘ ਕੋਟਕਪੂਰਾ, ਸਾਗਰ ਸਿੰਘ ਫਿਰੋਜਪੁਰ, ਮਿੰਟਾ ਸਿੰਘ, ਲੱਖਾ ਸਿੰਘ, ਲਵਪ੍ਰੀਤ ਸਿੰਘ, ਸਤਵਿੰਦਰ ਸਿੰਘ ਬੁੱਗਾ, ਛਿੰਦਰ ਸਿੰਘ ਮਮਦੋਟ, ਅਮਨ ਸਿੰਘ, ਜੱਗੀ ਸਿੰਘ, ਕਾਕ ਸਿੰਘ ਭਾਣਾ, ਸੁਖਵਿੰਦਰ ਸਿੰਘ ਆਦਿ ਵੀ ਹਾਜਰ ਸਨ। 20 ਜੀ ਐਸ ਸੀ ਐਫ ਡੀ ਕੇ ਫੋਟੋ