ਨਿਊ ਸਾਊਥ ਵੇਲਜ਼ ਵਿਚ ਸਕੂਲਾਂ ਦੇ ਵਿਦਿਆਰਥੀ ਸਰਕਾਰ ਦੇ ਪੜ੍ਹਾਈ ਦੇ ਸੰਸਾਧਨਾਂ ਤੋਂ ਉਠਾ ਰਹੇ ਪੂਰਾ ਲਾਭ

ਸਿੱਖਿਆ ਮੰਤਰੀ -ਸਾਰਾਹ ਮਿਸ਼ੈਲ ਨੇ ਦੱਸਿਆ ਕਿ ਰਾਜ ਸਰਕਾਰ ਦੁਆਰਾ ਕੋਵਿਡ-19 ਕਾਲ ਦੌਰਾਨ ਚਲਾਏ ਗਏ ਪੜ੍ਹਾਈ ਲਿਖਾਈ ਦੇ ਨਵੇਂ ਮਾਧਿਅਮਾਂ ਵਾਸਤੇ ਜੋ 337 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਚਲਾਏ ਗਏ ਹਨ, ਉਨ੍ਹਾਂ ਤੋਂ ਸਕੂਲਾਂ ਦੇ ਵਿਦਿਆਰਥੀ ਪੂਰਾ ਲਾਭ ਉਠਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਸਤੇ ਰਾਜ ਸਰਕਾਰ ਵੱਲੋਂ 5417 ਨਵੇਂ ਟਿਊਟਰਾਂ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਜਨਤਕ ਸਕੂਲਾਂ ਅੰਦਰ ਉਕਤ ਸੇਵਾਵਾਂ ਨਿਭਾ ਰਹੇ ਹਨ। ਇਸ ਨਾਲ ਨਾ ਸਿਰਫ ਅਰਬਨ ਖੇਤਰ ਦੇ ਬੱਚਿਆਂ ਦਾ ਹੀ ਫਾਇਦਾ ਹੋ ਰਿਹਾ ਹੈ ਸਗੋਂ ਦੇਸ਼ ਦੇ ਦੂਰ ਦੁਰਾਡੇ ਖੇਤਰਾਂ ਆਦਿ ਵਿੱਚ ਰਹਿੰਦੇ ਸਕੂਲੀ ਵਿਦਿਆਰਥੀ ਵੀ ਅਜਿਹੇ ਪ੍ਰੋਗਰਾਮਾਂ ਨਾਲ ਨਵੀਆਂ ਪੁਲਾਂਘਾਂ ਪੁੱਟਣ ਵਾਸਤੇ ਜਾਣਕਾਰੀਆਂ ਅਤੇ ਸਿਖਲਾਈਆਂ ਨਾਲ ਭਰਪੂਰ ਹੋ ਰਹੇ ਹਨ।
ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਟਿਊਟਰਾਂ ਦੇ ਨਾਮਾਂਕਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ https://education.nsw.gov.au/teaching-and-learning/curriculum/covid-learning-support-program ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਉਕਤ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੇ ਮੌਜੂਦਾ ਮੈਂਬਰ ਆਦਿ ਵੀ ਵਿਭਾਗੀ ਤੌਰ ਤੇ ਸੰਪਰਕ ਕਰ ਸਕਦੇ ਹਨ। ઠ