ਨਿਊ ਸਾਊਥ ਵੇਲਜ਼ ਦੇ ਰਗਬੀ ਕਲੱਬਾਂ ਨੂੰ ਦਿਮਾਗੀ ਸਿਹਤ ਸਬੰਧੀ ਵਰਕਸ਼ਾਪਾਂ ਲਈ 280,000 ਡਾਲਰਾਂ ਦੀ ਮਦਦ

ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਦੇ ਰਗਬੀ ਕਲੱਬਾਂ ਨੂੰ ਐਨ.ਆਰ.ਐਲ. ਦੀ ਝੰਡਾ ਬਰਦਾਰੀ ਹੇਠ ਵਧੀਆ ਕਾਰਗੁਜ਼ਾਰੀ ਲਈ ਦਿਮਾਗੀ ਸਿਹਤ ਆਦਿ ਲਈ ਵਰਕਸ਼ਾਪਾਂ ਦੇ ਮੱਦੇ ਨਜ਼ਰ 280,000 ਡਾਲਰਾਂ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਇਸ ਬਾਬਤ ਦੱਸਦਿਆਂ ਕਿਹਾ ਕਿ ਕਿ ਇਸ ਨਾਲ ਰਾਜ ਭਰ ਅੰਦਰ ਬਹੁਤ ਵੱਡਾ ਪਰਿਵਰਤਨ ਆਵੇਗਾ ਜੋ ਕਿ ਸਾਰਿਆਂ ਲਈ ਹੀ ਲਾਹੇਵੰਦ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਤਹਿਤ ਰਾਜ ਭਰ ਦੇ ਪ੍ਰਾਇਮਰੀ, ਹਾਈ ਸਕੂਲਾਂ, ਅਤੇ ਬਾਲਿਗਾਂ ਨੂੰ ਦਿਮਾਗੀ ਸਿਹਤ ਬਾਰੇ ਸਿਹਤਯਾਬ ਕਰਨ ਲਈ 60 ਵਰਕਸ਼ਾਪਾਂ ਲਗਾਈਆਂ ਜਾਣਗੀਆਂ ਅਤੇ ਅਜਿਹੀਆਂ ਵਰਕਸ਼ਾਪਾਂ ਨੂੰ ਸਥਾਨਕ ਲੋਕਾਂ ਦੇ ਉਮਰ ਵਰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਵਰਕਸ਼ਾਪਾਂ ਵਿੱਚ ਰਗਬੀ ਲੀਗਾਂ ਨਾਲ ਸਬੰਧਤ ਲੋਕ, ਖਿਡਾਰੀ, ਦਰਸ਼ਕ ਅਤੇ ਪ੍ਰਸ਼ੰਸਕ ਆਦਿ ਸਭ ਨੂੰ ਸ਼ਾਮਿਲ ਕੀਤਾ ਜਾਵੇਗਾ।
ਅਸਲ ਪ੍ਰਸ਼ਨ ਲੋਕਾਂ ਕੋਲੋਂ ਅਜਿਹਾ ਹੀ ਪੁੱਛਿਆ ਜਾਵੇਗਾ ਕਿ ਕਿ ਤੁਹਾਡੀ ਦਿਮਾਗੀ ਸਿਹਤ ਅਤੇ ਮਨੋਦਸ਼ਾ ਬਾਰੇ ਤੁਸੀਂ ਕੀ ਜਾਣਦੇ ਹੋ…..?
ਇਸਤੋਂ ਪਹਿਲਾਂ ਵੀ 281 ਦੇ ਕਰੀਬ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ 5000 ਤੋਂ ਵੀ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਹੈ।
ਐਨ.ਆਰ.ਐਲ. ਦੇ ਸੀ.ਈ.ਓ. ਐਂਡ੍ਰਿਊ ਐਬਡੋ ਨੇ ਰਾਜ ਸਰਕਾਰ ਦੇ ਇਸ ਉਦਮ ਨਹੀ ਉਨ੍ਹਾਂ ਦਾ ਧੰਨਵਾਦ ਕੀਤਾ ਹੈ।