ਨਿਊ ਸਾਊਥ ਵੇਲਜ਼ ਦੀ ਲੋਕਲ ਕੋਰਟ ਵਿੱਚ 4 ਨਵੇਂ ਜੱਜ ਸ਼ਾਮਿਲ

ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਦੀ ਲੋਕਲ ਕੋਰਟ ਵਿੱਚ ਚਾਰ ਨਵੇਂ ਜੱਜ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ ਕਿ ਮਾਈਕਲ ਓਂਗ, ਕੈਸੇ ਪੀਅਰਸ, ਗਰੈਥ ਕ੍ਰਿਸਟੋਫੀ ਅਤੇ ਰੈਬੇਕਾ ਹੋਸਕਿੰਗ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਲੋਕਲ ਕੋਰਟ ਦਿਵਾਨੀ ਅਤੇ ਫੌਜਕਾਰੀ ਮੁਕੱਦਮਿਆਂ ਦਾ ਕ੍ਰਮਵਾਰ 90% ਅਤੇ 96% ਭਾਰ ਸੰਭਾਲਦੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਜ ਸਰਕਾਰ ਦੀ ਨਿਆਂ ਪ੍ਰਣਾਲੀ ਦਾ ਧੁਰਾ ਹੈ।
ਉਪਰੋਕਤ ਜੱਜਾਂ ਦੀ ਸਥਾਪਨਾ ਨਾਲ ਜਿੱਥੇ ਨਿਆਂ ਪ੍ਰਣਾਲੀ ਨੂੰ ਹੋਰ ਜ਼ੋਰ ਮਿਲੇਗਾ ਉਥੇ ਹੀ ਇੱਕ ਹੋਰ ਗੱਲ ਵੀ ਸਾਫ ਹੋਈ ਹੈ ਕਿ ਰਾਜ ਅੰਦਰ ਲਿੰਗ-ਭੇਦ ਵਿੱਚ ਕੋਈ ਵੀ ਦੂਸਰੀ ਰਾਇ ਨਹੀਂ ਹੈ ਅਤੇ ਰਾਜ ਦੀ ਨਿਆਂ ਪ੍ਰਣਾਲੀ ਦੇ ਆਂਕੜਿਆਂ ਤੋਂ ਸਾਫ ਜ਼ਾਹਿਰ ਹੈ ਕਿ ਮੌਜੂਦਾ ਸਮਿਆਂ ਅੰਦਰ ਇੱਥੇ 49.6% ਹਿੱਸਾ ਮਹਿਲਾ ਜੱਜਾਂ ਦਾ ਹੀ ਹੈ ਅਤੇ ਰਾਜ ਅੰਦਰ 71 ਪੁਰਸ਼ ਜੱਜਾਂ ਦੇ ਨਾਲ ਨਾਲ 70 ਦੀ ਗਿਣਤੀ ਵਿੱਚ ਮਹਿਲਾ ਜੱਜ ਵੀ ਮੌਜੂਦ ਹਨ।
ਨਵੇਂ ਜੱਜਾਂ ਨੂੰ ਸਾਲ ਭਰ, ਸਿਡਨੀ ਦੀ ਲੋਕਲ ਕੋਰਟ, ਬੱਚਿਆਂ ਦੀ ਅਦਾਲਤ ਅਤੇ ਕੋਰੋਨਰ ਦੀ ਅਦਾਲਤ ਵਿੱਚ ਬੈਠ ਕੇ ਆਪਣੀ ਟ੍ਰੇਨਿੰਗ ਪੂਰੀ ਕਰਨੀ ਹੋਵੇਗੀ।
ਸ੍ਰੀ ਓਂਗ ਅਤੇ ਮਿਸ ਪੀਅਰਸ ਨੂੰ 24 ਮਈ ਨੂੰ ਚੁਣਿਆ ਜਾਵੇਗਾ ਅਤੇ ਸ੍ਰੀ ਕ੍ਰਿਸਟੋਫਰ ਅਤੇ ਮਿਸ ਹੋਸਕਿੰਗ ਨੂੰ 15 ਜੂਨ ਨੂੰ ਅਤੇ ਇਹ ਲੋਕ ਅਦਾਲਤ ਵਿਚੋਂ ਰਿਟਾਇਰ ਹੋ ਰਹੇ ਜੱਜਾਂ ਦਾ ਅਹੁਦੇ ਸੰਭਾਲਣਗੇ।