70 ਸਾਲਾਂ ਤੋਂ ਪਈ ‘ਅਣਜਾਣ’ ਮ੍ਰਿਤਕ ਦੇਹ ਨੂੰ ਮੁੜ ਤੋਂ ਕੱਢਿਆ ਗਿਆ ਕਬਰ ਵਿੱਚੋਂ ਬਾਹਰ, ਪਹਿਚਾਣ ਲਈ ਪੜਤਾਲ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਦੀ ਪੁਲਿਸ ਅੱਜ ਕੱਲ੍ਹ 70 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਤੋਂ ਜ਼ਮੀਨਦੋਜ਼ ਕੀਤੀ ਗਈ ਮ੍ਰਿਤਕ ਦੇਹ, ਜੋ ਕਿ ਇੱਕ ਸਮਰਟਨ ਵਿਅਕਤੀ ਦੀ ਸੀ ਅਤੇ ਉਸਦੀ ਪਹਿਚਾਣ ਨਹੀਂ ਹੋ ਸਕੀ ਸੀ, ਨੂੰ ਉਸਦੀ ਕਬਰ ਵਿੱਚੋਂ ਬਾਹਰ ਕੱਢ ਕੇ ਮੁੜ ਤੋਂ ਉਸਦੀ ਪਹਿਚਾਣ ਕਰਨ ਦੀ ਪੜਤਾਲ ਵਿੱਚ ਰੁੱਝ ਗਈ ਹੈ।
ਜ਼ਿਕਰਯੋਗ ਹੈ ਕਿ ਸਾਲ 1948 ਵਿੱਚ ਦਿਸੰਬਰ ਦੀ 1 ਤਰੀਖ ਨੂੰ ਸੋਮਰਟਨ ਬੀਚ ਉਪਰ ਉਕਤ ਮ੍ਰਿਤਕ ਦੇਹ ਨੂੰ ਪਾਇਆ ਗਿਆ ਸੀ ਅਤੇ ਪੁਲਿਸ ਪੜਤਾਲ ਵਿੱਚ ਉਸਦੀ ਪਹਿਚਾਣ ਨਹੀਂ ਹੋ ਸਕੀ ਸੀ ਅਤੇ ਉਸਨੂੰ ਅਣਜਾਣ ਕਰਕੇ ਹੀ ਦਫ਼ਨ ਕਰ ਦਿੱਤਾ ਗਿਆ ਸੀ।
ਉਕਤ ਮ੍ਰਿਤਕ ਦੇਹ ਨੂੰ ਅੱਜ ਵੈਸਟ ਟੈਰੇਸ ਦੀ ਕਬਰਗਾਹ ਵਿੱਚੋਂ ਕੱਢਿਆ ਗਿਆ ਹੈ।
ਜ਼ਿਕਰਯੋਗ ਹੈ ਕਿ 1948 ਵਿੱਚ ਜਦੋਂ ਉਕਤ ਮ੍ਰਿਤਕ ਦੇਹ ਨੂੰ ਪਾਇਆ ਗਿਆ ਸੀ ਤਾਂ ਉਸ ਨਾਲ ਕੁੱਝ ਸਾਮਾਨ ਵੀ ਸੀ ਅਤੇ ਇਸ ਸਾਮਾਨ ਵਿੱਚ ਇੱਕ ਸੂਟਕੇਸ ਸੀ, ਕੁੱਝ ਕੱਪੜੇ ਸਨ ਜਿਨ੍ਹਾਂ ਉਪਰੋਂ ਟੈਗ ਉਤਾਰੇ ਹੋਏ ਸਨ, ਗੁੱਪਤ ਭਾਸ਼ਾ ਦੇ ਕੁੱਝ ਕੋਡ ਵੀ ਸਨ, ਉਮਰ ਖ਼ਆਮ ਦੀ ਇੱਕ ਕਵਿਤਾਵਾਂ ਦੀ ਕਿਤਾਬ ਸੀ, ਅਤੇ ਇੱਕ ਹੋਰ ਫਟਿਆ ਹੋਇਆ ਕਾਗਜ਼ ਦਾ ਟੁਕੜਾ ਸੀ ਜਿਸ ਉਪਰ ਕਿ ਫਾਰਸੀ ਵਿੱਚ ਲਿੱਖਿਆ ਹੋਇਆ ਸੀ -ਤਮਾਮ ਸ਼ੁੱਧ, ਮਤਲੱਭ ਕਿ ਸਭਕੁਝ ਖ਼ਤਮ।