ਬੀਤੇ ਦੋ ਸਾਲਾਂ ਦੌਰਾਨ ਪੈਦਾ ਹੋਣ ਵਾਲੇ ਦੋ ਲੱਖ ਤੋਂ ਜ਼ਿਆਦਾ ਬੱਚਿਆਂ ਦੇ ਮਾਪਿਆਂ ਨੂੰ ਦਿੱਤੇ ‘ਬੇਬੀ ਬੰਡਲਜ਼’

ਲਿਵਰਪੂਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਦਾ ਦੌਰਾ ਕਰਦਦਿਆਂ, ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਹੋਲਜ਼ਵਰਦੀ ਤੋਂ ਐਮ.ਪੀ. ਮੈਲਨੀ ਗਿਬਨਜ਼ ਅਤੇ ਈਸਟ ਹਿਲਜ਼ ਤੋਂ ਐਮ.ਪੀ. ਵੈਂਡੀ ਲਿੰਡਸੇ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 2 ਸਾਲਾਂ ਦੌਰਾਨ ਪੈਦਾ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ 300 ਡਾਲਰ ਤੱਕ ਦੀਆਂ ਜ਼ਰੂਰੀ ਵਸਤੂਆਂ ਤੋਹਫੇ ਵੱਜੋਂ ਦਿੱਤੀਆਂ ਗਈਆਂ ਹਨ ਅਤੇ ਇਸ ਨਾਲ ਸਾਲ 2019 ਤੋਂ ਹੁਣ ਤੱਕ, 200,000 ਤੋਂ ਵੀ ਜ਼ਿਆਦਾ ਨਵੇਂ ਪੈਦਾ ਹੋਏ ਬੱਚਿਆਂ ਦੇ ਮਾਪਿਆਂ ਨੂੰ ਇਸ ਦਾ ਫਾਇਦਾ ਹੋਇਆ ਹੈ।
ਸ੍ਰੀਮਤੀ ਗਿਬੰਨਜ਼ ਨੇ ਇਸ ਉਪਰ ਬੋਲਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਬੱਚੇ ਹੁਣ ਵੱਡੇ ਹੋ ਗਏ ਹਨ ਪਰੰਤੂ ਉਹ ਨਿਜੀ ਤੌਰ ਤੇ ਇਹ ਭਲੀ ਭਾਂਤੀ ਜਾਣਦੇ ਹਨ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਅਤੇ ਉਸਨੂੰ ਮਿਲਣ ਵਾਲੇ 300 ਡਾਲਰਾਂ ਦੇ ਤੋਹਫਿਆਂ ਦੀ ਕੀ ਮਹੱਤਤਾ ਹੁੰਦੀ ਹੈ….. ਅਤੇ ਜਦੋਂ ਉਹ ਮਾਪਿਆਂ ਨੂੰ ਮਿਲਦੇ ਹਨ ਤਾਂ ਮਾਪਿਆਂ ਦੀ ਖੁਸ਼ੀਆਂ ਵਿੱਚ ਕਿੰਨਾ ਕੁ ਇਜ਼ਾਫ਼ਾ ਹੁੰਦਾ ਹੈ….।
ਸ੍ਰੀਮਤੀ ਲਿੰਡਸੇ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੇ ਅਜਿਹੇ ਫੈਸਲੇ ਅਜਿਹੇ ਪਰਿਵਾਰਾਂ ਅੰਦਰ ਪੈਦਾ ਹੋਏ ਬੱਚੇ ਦੀਆਂ ਖੁਸ਼ੀਆਂ ਵਿੱਚ ਹੋਰ ਵੀ ਇਜ਼ਾਫਾ ਕਰ ਦਿੰਦੇ ਹਨ ਅਤੇ ਅਜਿਹੇ ਪਰਿਵਾਰਾਂ ਦੇ ਮੂੰਹੋਂ ਅਤੇ ਦਿਲੋਂ ‘ਧੰਨਵਾਦ’ ਹੀ ਨਿਕਲਦਾ ਹੈ ਜੋ ਕਿ ਵੱਡਮੁੱਲਾ ਹੋ ਨਿਭੜਦਾ ਹੈ।
ਸਰਕਾਰ ਵੱਲੋਂ ਚਲਾਏ ਜਾ ਰਹੇ ਉਕਤ ਪ੍ਰਾਜੈਕਟ ਨੂੰ ਰਾਜ ਸਰਕਾਰ ਨੇ ਮਾਪਿਆਂ ਆਦਿ ਦੀ ਮਦਦ ਦੇ ਆਪਣੇ 157 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਤਹਿਤ ਸ਼ਾਮਿਲ ਕੀਤਾ ਹੋਇਆ ਹੈ ਅਤੇ ਇਸ ਦੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ https://bit.ly/39wSRlw ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।