ਸਮੇਂ ਤੋਂ ਪਹਿਲਾਂ ਚੋਣਾਂ ਦੀ ਲੋੜ ਨਹੀਂ…… ਵੋਟਰਾਂ ਦੀ ਸਕਾਟ ਮੋਰੀਸਨ ਨੂੰ ਚਿਤਾਵਨੀ ਪਰੰਤੂ ਬਜਟ ਬਾਰੇ ਮਿਲੀ-ਜੁਲੀ ਰਾਏ

(ਦ ਏਜ ਮੁਤਾਬਿਕ) ਇੱਕ ਸਰਵੇਖਣ ਰਾਹੀਂ ਦਰਸਾਇਆ ਗਿਆ ਹੈ ਕਿ ਜ਼ਿਆਦਾਤਰ ਆਸਟ੍ਰੇਲੀਆਈ ਨਾਗਰਿਕ ਇਹੋ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਚਾਹੀਦਾ ਹੈ ਕਿ ਸਮੇਂ ਤੋਂ ਪਹਿਨਾਂ ਚੋਣਾਂ ਨਾ ਕਰਵਾਈਆਂ ਜਾਣ ਕਿਉਂਕਿ ਇਸ ਨਾਲ ਦੇਸ਼ ਦੀ ਆਰਥਿਕਤਾ ਉਪਰ ਵਾਧੂ ਦਾ ਬੋਝ ਪਵੇਗਾ। ਪਰੰਤੂ ਦੂਜੇ ਪਾਸੇ 25% ਕੁ ਦਾ ਇਹ ਵੀ ਮੰਨਣਾ ਹੈ ਕਿ ਦੇਸ਼ ਅੰਦਰ ਸਮੇਂ ਤੋਂ ਪਹਿਲਾਂ ਚੋਣਾਂ ਹੋਣੀਆਂ ਚਾਹੀਦੀਆਂ ਹਨ।
ਸਰਵੇਖਣ ਵਿੱਚ ਗੱਠਜੋੜ ਦੀ ਮੌਜੂਦਾ ਸਰਕਾਰ ਦੇ ਵੋਟ ਬੈਂਕ ਵਿੱਚ 1% ਦਾ ਇਜ਼ਾਫ਼ਾ (38% ਤੋਂ 39%) ਪਰੰਤੂ ਲੇਬਰ ਪਾਰਟੀ ਦੇ ਵੋਟ ਬੈਂਕ ਵਿੱਚ 2% ਦਾ ਇਜ਼ਾਫ਼ਾ (33% ਤੋਂ 35%) ਵੀ ਦਿਖਾਇਆ ਜਾ ਰਿਹਾ ਹੈ।
ਦੂਸਰੇ ਪਾਸੇ ਗ੍ਰੀਨ ਪਾਰਟੀ ਦੇ ਵੋਟ ਬੈਂਕ ਦੀ ਦਰ 12% ਤੇ ਹੀ ਖੜ੍ਹੀ ਹੈ ਅਤੇ ਇਸ ਤੋਂ ਬਾਅਦ ਜਿਹੜੇ ਆਜ਼ਾਦ ਉਮੀਦਵਾਰ ਆਉਂਦੇ ਹਨ, ਉਹ ਵੀ ਆਪਣਾ ਵੋਟ ਬੈਂਕ 8% ਦੀ ਦਰ ਨਾਲ ਲੈ ਕੇ ਹੀ ਖੜ੍ਹੇ ਦਿਖਾਈ ਦਿੰਦੇ ਹਨ। ਇਨ੍ਹਾਂ ਤੋਂ ਬਾਅਦ ‘ਅਦਰਜ਼’ ਹੋਰ ਦੂਸਰੇ ਉਮੀਦਵਾਰ ਵੀ ਆਉਂਦੇ ਹਨ ਜੋ ਕਿ 5% ਵੋਟ ਬੈਂਕ ਨਾਲ ਹੀ ਸਥਾਈ ਖੜ੍ਹੇ ਦਿਖਾਏ ਗਏ ਹਨ।
ਪਿਛਲੇ ਹਫਤੇ ਪੇਸ਼ ਕੀਤੇ ਗਏ ਬਜਟ ਬਾਰੇ ਆਪਣੀ ਰਾਏ ਦਿੰਦਿਆਂ ਜੋ ਪ੍ਰਤੀਸ਼ਤਤਾ ਸਾਹਮਣੇ ਆਉਂਦੀ ਦਿਖਾਈ ਗਈ ਹੈ, ਉਹ ਇਸ ਪ੍ਰਕਾਰ ਹੈ: 14% ਤਾਂ ਮੰਨਦੇ ਹਨ ਕਿ ਇਹ ਬਜਟ ਬਹੁਤ ਵਧੀਆ ਹੈ, 42% ਕਹਿੰਦੇ ਹਨ ਕਿ ਠੀਕ ਠਾਕ ਹੈ, 8% ਦਾ ਮੰਨਣਾ ਹੈ ਕਿ ਇਹ ਬਜਟ ਲੋਕਾਂ ਦੀਆਂ ਦੀਆਂ ਉਮੀਦਾਂ ਉਪਰ ਖਰਾ ਉਤਰਦਾ ਹੀ ਨਹੀਂ ਅਤੇ 2% ਇਸਨੂੰ ਬਹੁਤ ਜ਼ਿਆਦਾ ਮਾੜਾ ਵੀ ਮੰਨਦੇ ਹਨ ਪਰੰਤੂ 34% ਦੀ ਇਸ ਪ੍ਰਤੀ ਕੋਈ ਰਾਏ ਹੇ ਹੀ ਨਹੀਂ ਅਤੇ ਉਹ ਨਿਊਟਰਲ (ਨਾ ਇੱਧਰ ਨਾ ਉਧਰ) ਦੀ ਸਥਿਤੀ ਵਿੱਚ ਦਰਸਾਏ ਜਾ ਰਹੇ ਹਨ।