ਸਿਡਨੀ ਵਿਖੇ ਹੋਣ ਵਾਲੇ ਵਾਲਾਬੀਜ਼ ਅਤੇ ਫਰਾਂਸ ਵਿਚਾਲੇ ਟੈਸਟ ਸੀਰੀਜ਼ ਦੀਆਂ ਟਿਕਟਾਂ ਦੀ ਵਿਕਰੀ ਕੱਲ੍ਹ ਤੋਂ ਸ਼ੁਰੂ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਸਿਡਨੀ ਵਿੱਚ ਜੁਲਾਈ 07, 2021 ਤੋਂ ਸ਼ੁਰੂ ਹੋਣ ਵਾਲੇ (ਈਟੋਰੋ ਫਰਾਂਸ ਸੀਰੀਜ਼) ਰਗਬੀ ਕੰਪੀਟੀਸ਼ਨ ਲਈ ਕੱਲ੍ਹ, ਮੰਗਲਵਾਰ, ਮਈ 18 ਤੋਂ ਟਿਕਟਾਂ ਦੀ ਵਿਕਰੀ ਸਵੇਰੇ ਦੇ 9 ਵਜੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ੳਕਤ ਦੋਹਾਂ ਦੇਸ਼ਾਂ ਦੀਆਂ ਟੀਮਾਂ ਬੀਤੇ 5 ਸਾਲਾਂ ਤੋਂ ਬਾਅਦ ਹੁਣ ਮੈਦਾਨ ਵਿੱਚ ਭਿੜ ਰਹੀਆਂ ਹਨ ਅਤੇ ਦਰਸ਼ਕਾਂ ਲਈ ਇਹ ਸੀਰੀਜ਼ ਬਹੁਤ ਹੀ ਉਤਸਾਹ ਪੂਰਨ ਅਤੇ ਰੋਮਾਂਚਿਤ ਹੋਣ ਵਾਲੀ ਹੈ।
ਟਿਕਟਾਂ ਦੀ ਬੁਕਿੰਗ ਲਈ ticketek.com.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ 2021 ਦੀਆਂ ਉਕਤ ਸੀਰੀਜ਼ ਲਈ ਹੋਰ ਵਧੇਰੇ ਜਾਣਕਾਰੀ ਲੈਣ ਵਾਸਤੇ sydney.com ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।