50 ਸਾਲਾਂ ਤੋਂ ਉਪਰ ਵਾਲੇ ਦੇਸ਼ ਵਾਸੀ ਹੁਣ ਆਪਣੇ ਜੀ.ਪੀਆਂ ਕੋਲੋਂ ਵੀ ਲੈ ਸਕਣਗੇ ਕੋਵਿਡ-19 ਤੋਂ ਬਚਾਉ ਲਈ ਵੈਕਸੀਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਰੋਨਾ ਵੈਕਸੀਨ ਦੇ ਵਿਤਰਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਹੁਣ 50ਵਿਆਂ ਸਾਲਾਂ ਤੋਂ ਉਪਰ ਵਾਲੇ ਵਿਅਕਤੀ ਜੋ ਕਿ ਪਹਿਲਾਂ ਉਕਤ ਟੀਕਾ ਸਿਰਫ ਟੀਕਾਕਰਣ ਵਾਲੀਆਂ ਹੱਬਾਂ ਅਤੇ ਜਾਂ ਫੇਰ ਰੈਸਪੀਰੇਟਰੀ ਕਲਿਨਿਕਾਂ ਤੋਂ ਹੀ ਲੈ ਸਕਦੇ ਸਨ, ਹੁਣ, ਉਹ ਇਹ ਟੀਕਾ (ਐਸਟ੍ਰੇਜ਼ੈਨੇਕਾ) ਆਪਣੇ ਜੀ.ਪੀਆਂ (ਪਰਿਵਾਰਕ ਡਾਕਟਰਾਂ) ਕੋਲੋਂ ਵੀ ਲੈ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਅੰਦਰ ਚਲ ਰਿਹਾ ਟੀਕਾ ਅਭਿਆਨ ਤਹਿਤ ਬੀਤੇ ਸ਼ੁਕਰਵਾਰ ਤੱਕ ਤਿੰਨ ਮਿਲੀਅਨ ਤੋਂ ਵੀ ਉਪਰ ਦੀ ਗਿਣਤੀ ਵਿੱਚ ਲੋਕਾਂ ਨੂੰ ਕਰੋਨਾ ਦੇ ਬਚਾਉ ਦਾ ਟੀਕਾ ਲਗਾਇਆ ਜਾ ਚੁਕਿਆ ਹੈ ਅਤੇ ਬੀਤੇ ਸ਼ਨਿਚਰਵਾਰ ਨੂੰ ਤਾਂ 30,000 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਜੋ ਕਿ ਆਪਣੇ ਆਪ ਅੰਦਰ ਇੱਕ ਰਿਕਾਰਡ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਏਡਰ ਕੇਅਰ ਹੋਮਾਂ ਤਹਿਤ 85% ਬਜ਼ੁਰਗ ਅਜਿਹੇ ਹਨ ਜਿਨ੍ਹਾਂ ਨੂੰ ਕਿ ਟੀਕਾ ਲਗਾਇਆ ਜਾ ਚੁਕਿਆ ਹੈ ਅਤੇ ਉਨ੍ਹਾਂ ਨੇ 70 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਟੀਕਾ ਲਗਾਉਣ ਲਈ ਸਾਹਮਣੇ ਆਉਣ ਦੀ ਅਪੀਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਦੇ ਬਜਟ ਦੋਰਾਨ ਇਹ ਗੱਲ ਦੁਹਰਾਈ ਗਈ ਸੀ ਕਿ ਜਿਹੜੇ ਦੇਸ਼ ਵਾਸੀ ਕਰੋਨਾ ਤੋਂ ਬਚਾਉ ਦਾ ਟੀਕਾ ਲਗਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਹਾਲ ਵਿੱਚ ਇਸ ਸਾਲ ਦੇ ਅੰਤ ਤੱਕ ਟੀਕਾ ਲੱਗ ਜਾਵੇਗਾ ਪਰੰਤੂ ਅੰਤਰਰਾਸ਼ਟਰੀ ਫਲਾਈਟਾਂ ਬਾਰੇ ਇਹੋ ਗੱਲ ਕਹੀ ਜਾ ਰਹੀ ਹੈ ਕਿ ਇਸ ਵਾਸਤੇ ਆਮ ਵਰਗੇ ਹਾਲਾਤ ਤਾਂ ਅਗਲੇ ਸਾਲ ਦੇ ਮੱਧ ਤੋਂ ਬਾਅਦ ਹੀ ਵਿਚਾਰੇ ਜਾ ਸਕਦੇ ਹਨ।