ਐਬਟਸਫੋਰਡ ਵਾਸੀ ਬਲਬੀਰ ਸਿੰਘ ਗਿੱਲ ਦਾ ਸਦੀਵੀ ਵਿਛੋੜਾ

ਸਰੀ -ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਬਲਬੀਰ ਸਿੰਘ ਗਿੱਲ, ਪਿੰਡ ਸੁਧਾਰ (ਲੁਧਿਆਣਾ), ਬੀਤੇ ਸਦੀਵੀ ਵਿਛੋੜਾ ਦੇ ਗਏ ਹਨ। ਉਹ 59 ਸਾਲਾਂ ਦੇ ਸਨ। ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਰਹਿ ਰਹੇ ਬਲਬੀਰ ਸਿੰਘ ਨੇ ਸਖ਼ਤ ਘਾਲਣਾ ਕੀਤੀ, ਸਫ਼ਲ ਕਿਰਸਾਨ ਬਣੇ ਅਤੇ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਹਾਸਲ ਕਰਵਾਈ। ਉਨ੍ਹਾਂ ਦੀ ਵੱਡੀ ਸਪੁੱਤਰੀ ਡਾ. ਕਮਲਦੀਪ ਕੌਰ ਨੇ ਪੀਐੱਚ. ਡੀ. ਕੀਤੀ, ਦੂਸਰੀ ਸਪੁੱਤਰੀ ਡਾ. ਜਸਲੀਨ ਕੌਰ ਗਿੱਲ ਐੱਮ. ਡੀ. ਬਣੀ ਅਤੇ ਸਪੁੱਤਰ ਅੰਮ੍ਰਿਤ ਸਿੰਘ ਗਿੱਲ ਇੰਜੀਨੀਅਰ ਬਣਿਆ।

19 ਮਈ ਦਿਨ ਬੁੱਧਵਾਰ ਨੂੰ ਬਲਬੀਰ ਸਿੰਘ ਗਿੱਲ ਦੇ ਅੰਤਮ ਸੰਸਕਾਰ ਉਪਰੰਤ, ਬਾਅਦ ਦੁਪਹਿਰ ਇੱਕ ਵਜੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਐਬਟਸਫੋਰਡ ਵਿਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ। ਕੋਵਿਡ-19 ਦੀਆਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਮੌਕੇ ਹਾਜ਼ਰ ਹੋਇਆ ਜਾ ਸਕਦਾ ਹੈ

(ਹਰਦਮ ਮਾਨ) +1 604 308 6663
maanbabushahi@gmail.com