ਪੰਜਾਬ ਦੇ ਕਸਬਾ ਰਈਆਂ ਨਾਲ ਪਿਛੋਕੜ ਰੱਖਣ ਵਾਲੇ ਪੰਜਾਬੀ ਗੁਰਿੰਦਰ ਸਿੰਘ ਬਾਠ ਦੀ ਕਾਰ ਸੜਕ ਹਾਦਸੇ ’ਚ ਅਮਰੀਕਾ ’ਚ ਮੌਤ

ਨਿਊਯਾਰਕ/ ਨੇਵਾਡਾ : ਅਮਰੀਕਾ ਦੇ ਸੂਬੇ ਨੇਵਾਡਾ ਦੇ ਸ਼ਹਿਰ ਲਾਸ ਵੇਗਾਸ ਵਿਖੇਂ ਰਹਿੰਦੇ ਇਕ ਪੰਜਾਬੀ ਮੂਲ ਦੇ ਗੁਰਿੰਦਰ ਸਿੰਘ ਬਾਠ ਸਪੁੱਤਰ ਦਲਜੀਤ ਸਿੰਘ ਬਾਠ ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਈਆ ਨਾਲ ਪਿਛੋਕੜ ਰੱਖਦੇ ਸਨ।ਅਤੇ ਕੁਝ ਸਮਾਂ ਪਹਿਲਾਂ ਹੀ ਉਹ ਅਮਰੀਕਾ ਦੇ ਲਾਸ ਵੇਗਾਸ ਚ ਪੱਕੇ ਤੌਰ ਤੇ ਜਾ ਵੱਸੇ ਸਨ। ਜਿੰਨਾਂ ਦਾ ਬੀਤੇਂ ਦਿਨ ਇਕ ਕਾਰ ਸੜਕ ਹਾਦਸੇ ਚ ਮੋਤ ਹੋ ਗਈ  ਹੈ। ਮ੍ਰਿਤਕ ਗੁਰਿੰਦਰ ਸਿੰਘ ਬਾਠ ਤਕਰੀਬਨ ਇਕ ਹਫ਼ਤਾ ਪਹਿਲਾ ਹੀ  ਰਈਆ ਵਿਖੇਂ ਆਪਣੇ ਪਰਿਵਾਰ ਨੂੰ ਮਿਲ ਕੇ ਅਮਰੀਕਾ ਆਏ ਸਨ।ਘਰ ਦੇ ਕਿਸੇ ਜ਼ਰੂਰੀ ਕੰਮ ਲਈ ਜਦੋ ਉਹ ਆਪਣੀ ਗੱਡੀ ਲੈ ਕੇ  ਘਰੋਂ ਨਿਕਲੇ ਤਾਂ ਉਨ੍ਹਾਂ ਦੀ ਕਾਰ ਲਾਸ ਵੈਗਾਸ ( ਕੈਲੀਫੋਰਨੀਆ ) ਵਿਖੇਂ ਇਕ ਟਰਾਲੇ ਨਾਲ  ਜਾ ਟਕਰਾਈ, ਜਿਸ ਕਾਰਨ  ਉਨ੍ਹਾਂ ਨੂੰ ਬਹੁਤ ਹੀ ਗਹਿਰੀਆਂ ਸੱਟਾਂ ਵੱਜੀਆਂ ਅਤੇ ਉਹ ਮੌਕੇ ਤੇ ਹੀ ਉਹ ਦਮ ਤੋੜ ਗਏ ਇੱਥੇ ਦੱਸ ਦੇਈਏ ਕਿ ਸਵ:ਗੁਰਿੰਦਰ ਸਿੰਘ ਬਾਠ ਲਾਸ ਵੈਗਾਸ ( ਕੈਲੀਫੋਰਨੀਆ) ਚ’ ਆਪਣੀ ਪਤਨੀ ਦੇ ਨਾਲ ਰਹਿੰਦੇ ਸਨ ਜਦ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਅਮਰੀਕਾ ਜਾਣ ਦੀ ਤਿਆਰੀ ਚ’ ਸਨ ਪਰ ਉਸ ਤੋਂ  ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਗੁਰਿੰਦਰ ਸਿੰਘ ਬਾਠ ਦੀ ਮੋਤ ਦਾ ਇੱਥੋਂ ਦੇ ਭਾਈਚਾਰੇ ਚ’ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।