ਈਟ ਸਟ੍ਰੀਟ ਲਾਈਟ ਰੇਲ ਪ੍ਰਾਜੈਕਟ ਦਾ ਕੰਮ ਜ਼ੋਰਾਂ ਤੇ

ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਰਾਮਾਟਾ ਦੀ ਈਟ ਸਟ੍ਰੀਟ ਵਿਚਲਾ ਲਾਈਟ ਰੇਲ ਪ੍ਰਾਜੈਕਟ ਦਾ ਕੰਮ 50% ਤਾਂ ਮੁਕੰਮਲ ਹੋ ਹੀ ਗਿਆ ਹੈ ਅਤੇ ਬਾਕੀ ਦਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਚਰਚ ਸਟ੍ਰੀਟ (ਮਾਰਕਿਟ ਅਤੇ ਜੋਰਜ ਸਟ੍ਰੀਟ ਵਿਚਾਲੇ) ਵਿਖੇ ਰੇਲ ਟ੍ਰੈਕਾਂ ਨੂੰ ਵਿਛਾਉਣ ਦਾ ਕੰਮ ਲਗਾਤਾਰ ਅਤੇ ਦਿਨ ਰਾਤ ਜਾਰੀ ਹੈ ਅਤੇ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾਵਾਂ ਦਾ ਸਾਹਮਣਾ ਕਰਦਿਆਂ ਹੋਇਆਂ ਸਾਰਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ।
ਪੈਰਾਮਾਟਾ ਤੋਂ ਐਮ.ਪੀ. ਜਿਓਫ ਲੀ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਪ੍ਰਾਜੈਕਟ ਹੈ ਅਤੇ 12 ਕਿਲੋਮੀਟਰ ਦਾ ਇਹ ਰੇਲਵੇਅ ਰੂਟ ਸਾਲ ਦੇ ਮੱਧ ਤੱਕ ਪੂਰਾ ਹੋ ਜਾਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪੈਰਾਮਾਟਾ ਲਾਈਟ ਰੇਲ ਦੇ ਇਸ ਪ੍ਰਾਜੈਕਟ ਦੇ ਸੰਪੂਰਨ ਹੋਣ ਤੇ ਵੈਸਟਮੀਡ ਨੂੰ ਕੇਰਲਿੰਗ ਫੋਰਡ ਦੇ ਨਾਲ ਵਾਇਆ ਪੈਰਾਮਾਟਾ ਸੀ.ਬੀ.ਡੀ. ਅਤੇ ਕੈਮੀਲਾ ਨਾਲ ਜੋੜਿਆ ਜਾਵੇਗਾ ਅਤੇ ਇਸ ਪ੍ਰਾਜੈਕਟ ਨੂੰ ਪੂਰਾ ਹੋਣ ਦੀ ਸੰਭਾਵਨਾ 2023 ਤੱਕ ਮਿੱਥੀ ਗਈ ਹੈ।
ਜ਼ਿਆਦਾ ਜਾਣਕਾਰੀ ਲਈ www.parramattalightrail.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।