ਭਾਰਤ (ਦਿੱਲੀ) ਤੋਂ ਪਹਿਲੀ ਦੇਸ਼ ਵਾਪਸੀ ਦੀ ਫਲਾਈਟ ਉਤਰੀ ਡਾਰਵਿਨ ਵਿੱਚ, 70 ਨੂੰ ਫਲਾਈਟ ਉਪਰ ਚੜ੍ਹਨ ਤੋਂ ਨਾਂਹ ਜਿਨ੍ਹਾਂ ਵਿੱਚੋਂ 40 ਕਰੋਨਾ ਪਾਜ਼ਿਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਭਾਰਤ ਤੋਂ ਉਡਾਣ ਭਰ ਕੇ ਕਾਂਟਾਜ਼ ਦੀ ਕਿਉ ਐਫ 112 ਫਲਾਈਟ ਅੱਜ ਸਵੇਰੇ 9:25 ਤੇ ਡਾਰਵਿਨ ਹਵਾਈ ਅੱਡੇ ਉਪਰ ਪਹੁੰਚੀ ਜਿਹੜੀ ਕਿ 150 ਸੀਟਾਂ ਕੋਵਿਡ ਸੇਫ ਸਮਰੱਥਾ ਨਾਲ ਹਨ ਪਰੰਤੂ ਇਸ ਵਿੱਚ 80 ਯਾਤਰੀ ਹੀ ਸਾਢੇ ਅੱਠ ਘੰਟਿਆਂ ਦੀ ਉਡਾਣ ਭਰ ਕੇ ਡਾਰਵਿਨ ਦੀ ਧਰਤੀ ਨੂੰ ਛੋਹ ਸਕੇ। ਫਲਾਈਟ ਉਪਰ ਬੋਰਡਿੰਗ ਤੋਂ ਪਹਿਲਾ ਹੀ ਭਾਰਤ ਅੰਦਰ ਜਦੋਂ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਤਾਂ 40 ਯਾਤਰੀ ਕਰੋਨਾ ਪਾਜ਼ਿਟਿਵ ਪਾਏ ਗਏ ਅਤੇ ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੇ 30 ਨਜ਼ਦੀਕੀਆਂ ਨੂੰ ਵੀ ਫਲਾਈਟ ਉਪਰ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇੱਥੇ ਪੁੱਜੇ ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਹੋਵਾਰਡ ਸਪ੍ਰਿੰਗਜ਼ ਕੁਆਰਨਟੀਨ ਵਾਲੀ ਥਾਂ ਉਪਰ ਲੈ ਜਾਇਆ ਗਿਆ ਜਿੱਥੇ ਉਹ ਹੁਣ ਆਪਣਾ ਕੁਆਰਨਟੀਨ ਦਾ ਸਮਾਂ (14 ਦਿਨ) ਬਿਤਾਉਣਗੇ।
ਅਗਲੀ ਫਲਾਈਟ ਲਈ 23 ਮਈ ਦੀ ਤਾਰੀਖ ਮਿੱਥੀ ਗਈ ਹੈ ਅਤੇ ਅਜਿਹੀਆਂ ਅਤੇ ਇਸ ਨਾਲ ਮਾਰਚ 2020 ਤੋਂ ਭਾਰਤ ਤੋਂ ਆਉਣ ਵਾਲੀਆਂ ਅਜਿਹੀਆਂ ਫਲਾਈਟਾਂ ਦੀ ਗਿਣਤੀ 40 ਹੋ ਜਾਵੇਗੀ।