ਸ਼ਨਿਚਰਵਾਰ ਨੂੰ ਮਨਾਏ ਜਾਣ ਵਾਲਾ ‘ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਓਪਨ ਡੇਅ’ ਯੂਨੀਅਨ ਵੱਲੋਂ ਕੀਤਾ ਗਿਆ ਰੱਦ

ਆਉਣ ਵਾਲੇ ਸ਼ਨਿਚਰਵਾਰ ਨੂੰ ਨਿਊ ਸਾਊਥ ਵੇਲਜ਼ ਰਾਜ ਅੰਦਰ ਆਮ ਲੋਕਾਂ ਨੂੰ ਅੱਗ ਬੁਝਾਊ ਸੁਰੱਖਿਆ ਦਸਤਿਆਂ ਦੀ ਕਾਰਗੁਜ਼ਾਰੀ ਅਤੇ ਖਾਸ ਕਰਕੇ ਬੀਤੇ ਸਾਲ ਕਈ ਤਰ੍ਹਾਂ ਦੀਆਂ ਆਪਦਾਵਾਂ ਵਿੱਚ ਉਨ੍ਹਾਂ ਦੇ ਕੰਮ ਕਰਨ ਅਤੇ ਬਚਾਉ ਦੇ ਢੰਗ ਤਰੀਕਿਆਂ ਨੂੰ, ਜਾਣੂ ਕਰਵਾਉਣ ਲਈ, ‘ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਓਪਨ ਡੇਅ’ ਮਨਾਇਆ ਜਾਣਾ ਆਯੋਜਿਤ ਕੀਤਾ ਗਿਆ ਸੀ ਜਿਸਨੂੰ ਕਿ ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਦੇ ਨਵੇਂ ਬਣੇ ਮੁਖੀ ਸ਼ੇਨ ਕੈਨੇਡੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਤਾਂ ਜਨਤਕ ਕੰਮ ਹੈ ਅਤੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਇਕ ਕਿਵੇਂ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਰੱਖਿਆ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ ਅਤੇ ਅਜਿਹੇ ਕਾਰਜਾਂ ਵਿੱਚ ਰਾਜਨੀਤੀ ਵਰਤਣਾ ਕੋਈ ਚੰਗੀ ਗੱਲ ਨਹੀਂ ਅਤੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ।