ਭੁਲੱਥ ਵਿੱਚ ਕੋਵਿਡ ਕੇਅਰ ਕੇਂਦਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੀ ਕੀਤੀ ਗਈ ਸ਼ੁਰੂਆਤ

ਭੁਲੱਥ —ਬੀਤੇਂ ਦਿਨ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਭੁਲੱਥ ਦੇ ਰੌਇਲ ਪੈਲੇਸ ਵਿੱਚ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੋ ਕੋਵਿਡ ਕੇਅਰ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਸੀ ਤੇ ਤੀਜੇ ਕੇਂਦਰ ਦੀ ਸ਼ੂਰੂਆਤ ਅੱਜ ਭੁਲੱਥ ਕਸਬੇ ਵਿਚ ਕੀਤੀ ਗਈ ਹੈ ਜਿਥੇ 25 ਦੇ ਕਰੀਬ ਬਿਸਤਰੇ ਲਗਾਏ ਗਏ ਹਨ ਤੇ 25-30 ਮੈਂਬਰਾਂ ਦੇ ਮੈਡੀਕਲ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ ਜੋ ਕਿ ਚੌਵੀ ਘੰਟੇ ਆਪਣੀਆਂ ਸੇਵਾਵਾਂ  ਮਰੀਜ਼ਾਂ ਨੂੰ ਦੇਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਦਸ ਆਕਸੀਜਨ ਦੇ ਕੰਨਸਟਰੇਟਰ ਲਾਏ ਗਏ ਹਨ ਅਤੇ ਲਾਉਣ ਵਾਲੇ ਦਿਨਾਂ ਵਿਚ ਇਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭੁਲੱਥ ਦੇ ਇਲਾਕੇ ਵਿੱਚ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਵਲੋਂ  ਇਸ  ਮਹਾਂਮਾਰੀ ਨਾਲ ਨਜਿੱਠਣ ਲਈ ਆਪਣੇ  ਫ਼ਰਜ਼ਾਂ ਨੂੰ ਸਮਝਦੇ ਇਸ ਕੇਂਦਰ ਦੀ ਸਥਾਪਨਾ ਕੀਤੀ ਤਾਂ ਕਿ ਲੋਕ ਇਹ ਸੇਵਾਵਾਂ ਬਿਨਾਂ ਕਿਸੇ ਖਜਲ ਖ਼ੁਆਰੀ ਤੋਂ ਲੈ ਸੱਕਣ ਜਿਥੇ ਕੋਈ ਵੀ ਕਿਸੇ ਕਿਸਮ ਦਾ ਖਰਚਾ ਨਹੀਂ ਲਿਆ ਜਾਵੇਗਾ।। ਇਸ ਮੌਕੇ ਯੂਵਰਾਜ ਭੂਪਿੰਦਰ ਸਿੰਘ, ਸੁਖਵੰਤ ਸਿੰਘ ਤੱਖਰ, ਜੋਗਿੰਦਰ ਪਾਲ ਮਰਵਾਹਾ,ਰਿੰਪੀ ਲੰਬੜਦਾਰ , ਡਾਕਟਰ ਮਾਨ ਸਿੰਘ ਤੇ ਹੋਰ ਹਾਜ਼ਰ ਸਨ।