ਆਸਟ੍ਰੇਲੀਆ ਅਤੇ ਮਾਡਰਨਾ ਵਿਚਾਲੇ ਨਵੀਂ ਡੀਲ -ਦੇਸ਼ ਵਿੱਚ ਆਵੇਗੀ 25 ਮਿਲੀਅਨ ਕੋਵਿਡ ਵੈਕਸੀਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਮਰੀਕਾ ਦੀ ਬਾਇਓਤਕਨਾਲੋਜੀ ਕੰਪਨੀ ‘ਮਾਡਰਨਾ’ ਨੇ ਆਸਟ੍ਰੇਲੀਆ ਨਾਲ ਆਪਣੀ ਨਵੀਂ ਡੀਲ ਦੇ ਐਲਾਨ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਇਸ ਸਾਲ 2021 ਵਿੱਚ 10 ਮਿਲੀਅਨ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਅਤੇ 15 ਮਿਲੀਅਨ ਅਗਲੇ ਸਾਲ (ਵੇਰੀਐਂਟ ਬੂਸਟਰ) 2022 ਦੌਰਾਨ ਸਪਲਾਈ ਕੀਤੀ ਜਾਵੇਗੀ।
ਦੇਸ਼ ਦੇ ਸਿਹਤ ਮੰਤਰੀ ਗ੍ਰੈਗ ਹੰਟ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਸਾਡੇ ਕੋਲ ਕਰੋਨਾ ਵੈਕਸੀਨ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਰਹੇਗੀ ਅਤੇ ਜਲਦੀ ਹੀ ਸਰਕਾਰ ਵੱਲੋਂ ਮਿੱਥੇ ਗਏ ਸਾਰੇ ਟੀਚੇ ਪੂਰੇ ਕਰ ਲਏ ਜਾਣਗੇ ਅਤੇ ਇਸ ਦਵਾਈ ਤਿਆਰ ਕਰਨ ਦੀ ਇੱਕ ਇਕਾਈ ਵੀ ਆਸਟ੍ਰੇਲੀਆ ਵਿੱਚ ਲਗਾਉਣ ਬਾਰੇ ਵਿਚਾਰ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਮਾਡਰਨਾ ਕੰਪਨੀ ਨੇ ਇਸੇ ਸਾਲ ਵਿੱਚ ਹੀ, ਆਸਟ੍ਰੇਲੀਆ ਅੰਦਰ ਆਪਣਾ ਇੱਕ ਦਫ਼ਤਰ ਖੋਲ੍ਹਣ ਦੀ ਵੀ ਤਿਆਰੀ ਕਰ ਲਈ ਹੈ।