ਵਿਕਟੋਰੀਆ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ -ਮੈਲਬੋਰਨ ਵਿਚਲੀਆਂ ਸ਼ੱਕੀ ਥਾਵਾਂ ਦੀ ਸੂਚੀ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨੀਂ ਦੱਖਣੀ ਆਸਟ੍ਰੇਲੀਆ ਵਿੱਚੋਂ ਕੁਆਰਨਟੀਨ ਹੋਣ ਤੋਂ ਬਾਅਦ ਇੱਕ ਵਿਅਕਤੀ ਦੇ ਮੈਲਬੋਰਨ, ਆਪਣੇ ਘਰ ਵਾਪਿਸ ਆਉਣ ਤੇ ਅਤੇ ਫੇਰ ਉਸਦੇ ਕਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਹੁਣ ਰਾਜ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਰਾਜ ਦੇ ਕਰੋਨਾ ਟੈਸਟਾਂ ਦੇ ਕਮਾਂਡਰ ਜੈਰੋਨ ਵੇਮਰ ਨੇ ਇੱਕ ਜਾਣਕਾਰੀ ਰਾਹੀਂ ਉਕਤ ਵਿਅਕਤੀ ਵੱਲੋਂ ਸ਼ਿਰਕਤ ਕੀਤੀਆਂ ਥਾਵਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਦਿੱਤੇ ਗਏ ਸਮਿਆਂ ਅਨੁਸਾਰ ਕੋਈ ਵੀ ਵਿਅਕਤੀ ਉਕਤ ਥਾਵਾਂ ਤੇ ਗਿਆ ਹੋਵੇ ਜਾਂ ਉਕਤ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆਇਆ ਹੋਵੇ ਤਾਂ ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਕਿਸੇ ਕਿਸਮ ਦੀ ਬਦਲਵੀਂ ਸੂਰਤ ਵਿੱਚ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੇ ਅਤੇ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰੇ।
ਜਾਰੀ ਕੀਤੀਆਂ ਥਾਵਾਂ ਦੀਆਂ ਸੂਚੀਆਂ ਵਿੱਚ ਉਕਤ ਵਿਅਕਤੀ ਦਾ ਉਤਰੀ ਐਲਟੋਨਾ ਵਿਚਲਾ ਦਫ਼ਤਰ, ਮੈਲਬੋਰਨ ਵਿਚਲਾ ਇੱਕ ਭਾਰਤੀ ਰੈਸਟੌਰੈਂਟ ਅਤੇ ਬਾਰ ਆਦਿ ਵੀ ਸ਼ਾਮਿਲ ਹਨ। ਇਸਤੋਂ ਇਲਾਵਾ, ਸ਼ੁਕਰਵਾਰ ਰਾਤ ਦੀਆਂ ਦੋ ਟ੍ਰੇਨਾਂ (ਕ੍ਰੇਗੀਬਰਨ ਅਤੇ ਦੱਖਣੀ ਕਰਾਸ); ਆਦਿ ਥਾਵਾਂ ਨੂੰ ਸ਼ੱਕ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ।
ੳਕਤ 30ਵਿਆਂ ਸਾਲਾਂ ਵਿਚਲਾ ਵਿਅਕਤੀ ਭਾਰਤ ਦੇਸ਼ ਤੋਂ ਅਪ੍ਰੈਲ ਦੀ 19 ਤਾਰੀਖ ਨੂੰ ਮਾਲਡੀਵਜ਼, ਸਿੰਗਾਪੁਰ ਤੋਂ ਹੁੰਦਾ ਹੋਇਆ ਦੱਖਣੀ ਆਸਟ੍ਰੇਲੀਆ (ਐਡੀਲੇਡ) ਪੁੱਝਾ ਸੀ ਜਿੱਥੇ ਉਸਨੂੰ ਮੈਲਬੋਰਨ ਉਸਦੇ ਘਰ ਵਾਪਿਸ ਆਉਣ ਤੋਂ ਪਹਿਲਾਂ ਹੋਟਲ ਕੁਆਰਨਟੀਨ ਕੀਤਾ ਗਿਆ ਸੀ।
ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ -ਬਰੈਟ ਸਟਨ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੂੰ ਕਰੋਨਾ ਦਾ ਵਾਇਰਸ ਹੋਟਲ ਕੁਆਰਨਟੀਨ ਦੌਰਾਨ ਹੀ ਹੋਇਆ ਕਿਉਂਕਿ ਭਾਰਤ ਤੋਂ ਉਹ ਸਹੀ ਸਲਾਮਤ ਹੀ ਨਿਕਲਿਆ ਸੀ।
ਜ਼ਿਕਰਯੋਗ ਇਹ ਵੀ ਹੈ ਕਿ ਰਾਜ ਅੰਦਰ ਹੁਣ ਬੀਤੇ 75 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਸਥਾਨਆਂਤਰਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ।