ਸੰਦੀਪ ਰਾਣੀ ਦੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼

ਸਰੀ – ਪੰਜਾਬ ਭਵਨ ਸਰੀ ਵਿਖੇ ਉੱਭਰਦੀ ਪੰਜਾਬੀ ਕਵਿੱਤਰੀ ਸੰਦੀਪ ਰਾਣੀ ਦੀ ਪਹਿਲੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ਰਿਲੀਜ਼ ਕੀਤੀ ਗਈ। ਸੁੱਖੀ ਬਾਠ ਹੁਰਾਂ ਦੀ ਅਗਵਾਈ ਹੇਠ ਹੋਏ ਇਕ ਸੰਖੇਪ ਸਮਾਗਮ ਵਿਚ ਇਸ ਪੁਸਤਕ ਦੀ ਘੁੰਡ ਚੁਕਾਈ ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ, ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ, ਅਮਰੀਕ ਪਲਾਹੀ ਅਤੇ ਇੰਦਰਜੀਤ ਧਾਮੀ ਨੇ ਕੀਤੀ।

ਇਸ ਮੌਕੇ ਬੋਲਦਿਆਂ ਕਵਿੰਦਰ ਚਾਂਦ ਅਤੇ ਦੂਜੇ ਬੁਲਾਰਿਆਂ ਨੇ ਸੰਦੀਪ ਰਾਣੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੰਦੀਪ ਪ੍ਰਤਿਭਾਸ਼ੀਲ ਲੇਖਿਕਾ ਦੇ ਨਾਲ ਨਾਲ ਇੱਕ ਕਾਰਜਸ਼ੀਲ ਸਮਾਜ ਸੇਵਿਕਾ ਵੀ ਹੈ। ਉਸ ਦੀ ਇਹ ਪੁਸਤਕ ਉਸ ਦੇ ਭਵਿੱਖਤ ਕਾਵਿ-ਸਫਰ ਦੀ ਪੇਸ਼ੀਨਗੋਈ ਕਰਦੀ ਹੈ।

(ਹਰਦਮ ਮਾਨ) +1 604 308 6663
maanbabushahi@gmail.com