ਦੱਖਣੀ ਆਸਟ੍ਰੇਲੀਆ ਵਿਚਲੇ ਬਹੁ-ਸਭਿਅਕ ਅਤੇ ਐਥਨਿਕ ਅਫੇਅਰਜ਼ ਕਮਿਸ਼ਨ ਵਿੱਚ ਸ਼ਾਮਿਲ ਹੋਣ ਦਾ ਸੁਨਹਿਰੀ ਮੌਕਾ

ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇੱਕ ਜਾਣਕਾਰੀ ਰਾਹੀਂ ਰਾਜ ਵਿਚਲੇ ਵਿਚਲੇ ਬਹੁ-ਸਭਿਅਕ ਅਤੇ ਐਥਨਿਕ ਅਫੇਅਰਜ਼ ਕਮਿਸ਼ਨ ਵਿੱਚ ਸ਼ਾਮਿਲ ਹੋਣ ਦਾ, ਵਧੀਆ ਅਹੁਦੇ ਪ੍ਰਾਪਤ ਕਰਨ ਦਾ ਅਤੇ ਉਜਵਲ ਭਵਿੱਖ ਬਣਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਿਆਂ ਯੋਗ ਉਮੀਦਵਾਰਾਂ ਕੋਲੋਂ ਇਸ ਖੇਤਰ ਵਿੱਚ ਅਪਲਾਈ ਕਰਨ ਲਈ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਉਕਤ ਵਿਭਾਗ ਆਪਣੇ ਕੰਮ ਅਤੇ ਸਮਾਜਿਕ ਖੇਤਰ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਅਤੇ ਇਸ ਦੀ ਲੋਕਪ੍ਰਿਯਤਾ ਵੀ ਕਿਸੇ ਕੋਲੋਂ ਛੁਪੀ ਨਹੀਂ ਹੇ ਕਿਉਂਕਿ ਉਕਤ ਵਿਭਾਗ ਦਾ ਕੰਮ, ਸਥਾਨਕ ਲੋਕਾਂ ਅਤੇ ਉਨ੍ਹਾਂ ਸਭਿਆਚਾਰ, ਭਾਸ਼ਾਵਾਂ ਅਤੇ ਹੋਰ ਵਤੀਵਿਧੀਆਂ ਨਾਲ ਜੁੜਨਾ ਹੈ ਅਤੇ ਇਸ ਵਾਸਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਹੋਣ ਦੇ ਨਾਲ ਨਾਲ ਜਾਣਕਾਰੀਆਂ ਦੇ ਭੰਡਾਰਾਂ ਅਤੇ ਵਿਚਾਰ ਵਟਾਂਦਰਿਆਂ ਦਾ ਵੀ ਆਦਾਨ ਪ੍ਰਦਾਨ ਹੁੰਦਾ ਹੈ ਅਤੇ ਭਾਸ਼ਾਵਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਚੋਖਾ ਵਾਧਾ ਹੁੰਦਾ ਹੈ। ਇਸ ਨਾਲ ਸਥਾਨਕਾ ਕਲ਼ਾਵਾਂ ਆਦਿ ਵੀ ਬਾਹਰ ਆਉਂਦੀਆਂ ਹਨ ਅਤੇ ਲੋਕਾਂ ਦੀ ਮਹਾਰਤ ਅਤੇ ਤਜੁਰਬੇ ਵੀ ਜੱਗ ਜਾਹਿਰ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਕਤ ਕੰਮ ਵਾਸਤੇ ਦੱਖਣੀ ਆਸਟ੍ਰੇਲੀਆਈ ਬਹੁ ਸਭਿਆਚਾਰਕ ਬਿਲ 2020 ਨੂੰ ਵੀ ਸਦਨ ਅੰਦਰ ਵਿਚਾਰਿਆ ਜਾ ਰਿਹਾ ਹੈ ਅਤੇ ਇਸ ਦੇ ਦੋਹਾਂ ਸਦਨਾਂ ਵਿਚੋਂ ਪਾਸ ਹੁੰਦਿਆਂ ਹੀ ਉਕਤ ਪ੍ਰਿਯੋਜਨਾ ਲਈ ਰਾਹ ਖੁੱਲ੍ਹ ਜਾਵੇਗਾ ਅਤੇ ਇਸ ਖੇਤਰ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਮੁਲਾਜ਼ਮ, ਅਧਿਕਾਰੀ ਆਦਿ ਦੱਖਣੀ ਆਸਟ੍ਰੇਲੀਆ ਦੇ ਬਹੁ-ਸਭਿਆਚਾਰਕ ਗਤੀਵਿਧੀਆਂ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਹੋਣਗੇ।
ਉਕਤ ਵਿਭਾਗ ਵਾਸਤੇ 15 ਅਸਾਮੀਆਂ ਲਈ ਫਿਲਹਾਲ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਜੋ ਕਿ 1 ਜੁਲਾਈ 2021 ਤੋਂ ਸ਼ੁਰੂ ਹੋਣਗੀਆਂ ਅਤੇ ਇਨ੍ਹਾਂ ਵਿੱਚ ਚੇਅਰ ਪਰਸਨ ਅਤੇ ਮੈਂਬਰਾਂ ਦੇ ਅਹੁਦੇ ਸ਼ਾਮਿਲ ਹਨ। ਕਾਰਜਕਾਲ ਦਾ ਸਮਾਂ 3 ਸਾਲ ਰੱਖਿਆ ਗਿਆ ਹੈ।
ਜ਼ਿਅਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਸੁਝਾਅ ਦੇਣ ਦੀ ਆਖਰੀ ਤਾਰੀਖ ਮਈ 24, 2021, ਅਤੇ ਸਮਾਂ ਸਵੇਰੇ 9 ਵਜੇ ਤੱਕ ਦਾ ਰੱਖਿਆ ਗਿਆ ਹੈ।