ਨਿਊ ਸਾਊਥ ਵੇਲਜ਼ ਵਿਚਲੇ 40 ਤੋਂ 49 ਸਾਲਾਂ ਦੇ ਲੋਕ, ਫਾਈਜ਼ਰ ਵੈਕਸੀਨ ਲਈ ਕਰ ਸਕਦੇ ਹਨ ਆਪਣਾ ਨਾਮਾਂਕਣ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿਡਨੀ ਓਲੰਪਿਕ ਪਾਰਕ ਵਿਖੇ ਕੋਵਿਡ-19 ਦੀ ਵੈਕਸੀਨ ਹੱਬ ਸ਼ੁਰੂ ਹੋਣ ਕਾਰਨ ਹੁਣ ਰਾਜ ਅੰਦਰ 40 ਤੋਂ 49 ਸਾਲਾਂ ਤੱਕ ਦੇ ਲੋਕ ਫਾਈਜ਼ਰ ਕੰਪਨੀ ਦੀ ਵੈਕਸੀਨ ਲਗਾਉਣ ਵਾਸਤੇ ਆਪਣਾ ਨਾਮਾਂਕਣ ਸ਼ੁਰੂ ਕਰ ਸਕਦੇ ਹਨ ਅਤੇ ਇਸ ਮੁਹਿੰਮ ਦਾ ਆਗਾਜ਼ ਅੱਜ ਸ਼ਾਮ ਨੂੰ 5 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਦੌਰਾਨ ਰਾਜ ਅੰਦਰ ਤਕਰੀਬਨ ਇੱਕ ਮਿਲੀਅਨ ਦੇ ਕਰੀਬ ਅਜਿਹੇ ਲੋਕ ਜੋ ਕਿ ਉਪਰੋਕਤ ਉਮਰ ਵਰਗ ਦੇ ਹਨ, ਕੋਵਿਡ-19 ਤੋਂ ਬਚਾਅ ਵਾਸਤੇ ਵੈਕਸੀਨ, ਅਗਲੇ ਕੁੱਝ ਹੀ ਹਫ਼ਤਿਆਂ ਦੌਰਾਨ ਲੈ ਸਕਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ ਦੋ ਹਫ਼ਤਿਆਂ ਵਾਸਤੇ ਦੋ ਪੜਾਵਾਂ (1ਏ ਅਤੇ 1ਬੀ) ਤਹਿਤ -ਆਪਾਤਕਾਲੀਨ ਸਥਿਤੀਆਂ ਵਿੱਚ ਕੰਮ ਕਰਨ ਵਾਲੇ ਵਰਕਰ, ਏਜਡ ਕੇਅਰ ਵਰਕਰ, ਫਰੰਟ ਲਾਈਨ ਵਰਕਰ ਅਤੇ ਇਨ੍ਹਾਂ ਦੇ ਪਰਿਵਾਰ ਆਦਿ ਸ਼ਾਮਿਲ ਹਨ। ਅਤੇ ਆਉਣ ਵਾਲੇ ਬੁੱਧਵਾਰ ਤੋਂ ਅਜਿਹੇ ਲੋਕ ਜੋ ਕਿ 50 ਸਾਲਾਂ ਅਤੇ ਇਸਤੋਂ ਉਪਰ ਦੇ ਉਮਰ ਵਰਗ ਵਿਚ ਹਨ ਵੀ ਆਪਣਾ ਨਾਮਾਂਕਣ ਕਰਵਾ ਸਕਦੇ ਹਨ ਅਤੇ ਮਈ 24 ਤਾਰੀਖ ਤੋਂ ਫਾਈਜ਼ਰ ਵੈਕਸੀਨ ਦਾ ਟੀਕਾ ਲਗਵਾ ਸਕਦੇ ਹਨ। ਅਜਿਹੇ ਲੋਕ ਆਪਣੇ ਜਨਰਲ ਪ੍ਰੈਕਟਿਸ਼ਨਰਾਂ ਕੋਲੋਂ ਵੀ ਉਕਤ ਟੀਕਾ ਲਗਵਾ ਸਕਦੇ ਹਨ ਜਿਹੜੇ ਕਿ ਉਨ੍ਹਾਂ ਦੀ ਮੈਡੀਕਲ ਹਿਸਟਰੀ ਤੋਂ ਜਾਣੂ ਹੁੰਦੇ ਹਨ ਅਤੇ ਜਿਨ੍ਹਾਂ ਦਾ ਸੰਪਰਕ ਅਜਿਹੇ ਜੀ.ਪੀਆਂ ਨਾਲ ਨਹੀਂ ਹੈ ਉਹ 12 ਮਈ ਤੱਕ ਸਰਕਾਰ ਦੀ ਵੈਬਸਾਈਟ ਉਪਰ ਆਪਣਾ ਨਾਮਾਂਕਣ ਕਰਨ ਅਤੇ ਉਨ੍ਹਾਂ ਨੂੰ ਮਈ 24 ਤਾਰੀਖ ਤੋਂ ਉਕਤ ਵੈਕਸੀਨ ਦਿੱਤੀ ਜਾਵੇਗੀ।