ਸੰਯੁਕਤ ਕਿਸਾਨ ਮੋਰਚੇ ਵੱਲੋ ਕਸਬਾ ਰਈਆ ਦੇ ਬਜ਼ਾਰ ਖੁੱਲਵਾ ਕੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ

ਰਈਆ —ਕੋਵਿਡ-19 ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋ ਨਵੀਆ ਹਦਾਇਤਾ ਜਾਰੀ ਕਰਦੇ ਹੋਇਆਂ  ਪੰਜਾਬ ਭਰ ਵਿਚ ਲੋਕਡਾਊਨ  ਕੀਤਾ ਹੋਇਆ ਹੈ ਤੇ ਜ਼ਰੂਰੀ ਸੇਵਾਵਾਂ ਦੀਆ  ਦੁਕਾਨਾਂ ਤੋ  ਇਲਾਵਾ ਬਾਕੀ ਦੁਕਾਨਾਂ ਨੂੰ ਗੈਰ ਜ਼ਰੂਰੀ ਸੇਵਾਵਾਂ ਵਿਚ ਪਾਕੇ ਭੁੱਖ ਮਰੀ ਲਈ  ਮਜ਼ਬੂਰ ਕਰਕੇ ਘਰਾਂ ਵਿਚ ਰਹਿਣ ਲਈ  ਮਜ਼ਬੂਰ ਕੀਤਾ ਹੋਇਆ ਹੈ ਜਿਸਦੇ ਵਿਰੋਧ ਵੱਜੋ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪੰਜਾਬ ਭਰ ਦੇ ਬਜ਼ਾਰ ਖੁਲਵਾਉਣ  ਦੀ ਕਾਲ ਤੇ ਦੁਕਾਨਦਾਰ ਭਰਾਵਾਂ ਦਾ ਸਾਥ ਦਿੰਦੇ ਹੋਇਆਂ  ਸੰਯੁਕਤ ਕਿਸਾਨ ਮੋਰਚੇ ਵੱਲੋ ਕਸਬਾ ਰਈਆ ਦੇ ਬਜ਼ਾਰ ਖੁੱਲਵਾਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਈਆਂ ਦੇ ਬਜ਼ਾਰਾ ਵਿਚ ਰੋਸ ਮਾਰਚ ਕੱਢਿਆਂ ਗਿਆ  ਵੱਡੀ ਗਿਣਤੀ ਵਿੱਚ  ਦੁਕਾਨਦਾਰਾਂ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਲੀਡਰਸ਼ਿਪ ਗੁਰਨਾਮ ਸਿੰਘ ਦਾਊਦ, ਜਰਮਨਜੀਤ ਸਿੰਘ ਛੱਜਲਵੱਢੀ, ਬਲਦੇਵ ਸਿੰਘ ਸੈਦਪੁਰ ਕੁਲਵੰਤ ਸਿੰਘ ਭਲਾਈਪੁਰ ਡੋਗਰਾਂ ਅਤੇ ਕਸ਼ਮੀਰ ਸਿੰਘ ਗਗੜੇਵਾਲ, ਰਵਿੰਦਰ ਸਿੰਘ ਛੱਜਲਵੱਢੀ, ਦਲਬੀਰ ਸਿੰਘ ਬੇਦਾਦਪੁਰ, ਗੋਪੀ ਮਾਨ, ਕੁਲਵੰਤ ਸਿੰਘ ਛੱਜਲਵੱਢੀ, ਰਿੰਕਾ ਦਾਊਦ ਨੇ ਕਿਹਾ ਕਿ ਪੂਰੇ ਵਿਸ਼ਵ ਭਰ ਵਿੱਚ ਕਾਰਪੋਰੇਟ ਘਰਾਣਿਆਂ ਦੀਆਂ ਸਮੱਰਥਕ ਸਰਕਾਰਾਂ ਵੱਲੋਂ ਆਪਣੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਕੋਰੋਨਾ ਦੇ ਨਾਮ ਤੇ ਵੱਡਾ ਰੈਕਟ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਬਰਾਬਰ ਦੀਆਂ ਭਾਈਵਾਲ ਹਨ।ਉਨ੍ਹਾਂ ਕਿਹਾ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਮਹੱਈਆ ਕਰਨ ਦੀ ਬਜਾਏ ਲੋਕਾਂ ਨੂੰ ਲਾਕਡਾਊਨ ਦੇ ਨਾਮ ਤੇ ਡਰਾ ਕੇ ਅੰਦਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਦੀਆਂ ਆਪਣੀਆਂ ਸਿਆਸੀ ਸਰਗਰਮੀਆਂ ਬਦਸਤੂਰ ਜਾਰੀ ਹਨ।ਇਸ ਮੌਕੇ ਕਿਸਾਨ ਲੀਡਰਸ਼ਿਪ ਨੇ ਦੁਕਾਨਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਹਰ ਰੋਜ਼ ਅੱਠ ਵਜੇ ਪਹਿਲਾਂ ਦੀ ਤਰਾਂ ਆਪਣੀਆਂ ਦੁਕਾਨਾਂ ਖੋਲਣ ਜੇ ਇਸ ਤੇ ਜੇ ਪ੍ਰਸ਼ਾਸ਼ਨ ਨੇ ਕੋਈ ਦਖਲ ਅੰਦਾਜ਼ੀ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਦੁਕਾਨਦਾਰਾਂ ਦੇ ਨਾਲ ਚਟਾਨ ਵਾਂਗ ਖੜੇਗਾ