ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਤੇ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ ਦੀ ਮੋਤ ਤੇ ਇਲਾਕੇ ‘ਚ ਸੋਗ ਦੀ ਲਹਿਰ

ਰਈਆ – ਹਲਕਾ ਬਾਬਾ ਬਕਾਲਾ ਸਾਹਿਬ ਦੀ ਉੱਘੀ ਸਖਸ਼ੀਅਤ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ ਦਾ ਅੱਜ ਸਵੇਰੇ ਇਕ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੇ ਮੌਤ ਦੀ ਖ਼ਬਰ ਸੁਣਦਿਆਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੋੜ ਗਈ। ਐਡਵੋਕੇਟ  ਟਪਿਆਲਾ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਬਹੁਤ ਹੀ ਕਰੀਬੀ ਸਨ ਤੇਂ ਕਾਂਗਰਸ ਪਾਰਟੀ ਨਾਲ ਜੁੜਕੇ ਇਲਾਕੇ ਵਿੱਚ ਸੇਵਾਵਾਂ ਨਿਭਾਉਦੇ ਹੋਏ ਹਰ ਕਿਸੇ ਦੇ ਦੁੱਖ-ਸੁੱਖ ਵਿਚ ਦਿਨ-ਰਾਤ ਹਾਜ਼ਰ ਰਹਿੰਦੇ ਸਨ ਉਹਨਾਂ ਦੀ ਮੋਤ ਤੇਂ ਕਾਂਗਰਸ ਪਾਰਟੀ ਨੂੰ ਵੀ ਕਦੇ ਵੀ ਪੂਰਾ ਨਾਂ ਹੋਣ ਵਾਲਾ ਘਾਟਾ ਪਿਆ ਹੈ । ਇਲਾਕਾ ਨਿਵਾਸੀਆ ਤੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਆੜ੍ਹਤੀ ਐਸੋਸੀਏਸ਼ਨ ਰਈਆ, ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਤੇ ਹੋਰ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।